2 ਮਹੀਨੇ ਤੋਂ ਲਟਕ ਰਹੀ ਸੀ ਨੌਜਵਾਨ ਦੀ ਲਾਸ਼
ਲੁਧਿਆਣਾ, 2 ਜਨਵਰੀ (ਜਸਪਾਲ ਅਰੋੜਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਮਲੇ ਤੋ ਬਾਅਦ ਲੁਧਿਆਣੇ ਦਾ ਸਿਟੀ ਸੈਂਟਰ ਇਕ ਵਾਰ ਫਿਰ ਸੁਰਖੀਆਂ ਚ ਆ ਗਿਆ ਹੈ ਕਿਉਂ ਕਿ ਇਥੇ ਦੀ ਬੇਸਮੈਂਟ ਚ ਸ਼ਟਰਿੰਗ ਨਾਲ ਨੌਜਵਾਨ ਦੀ ਲਾਸ਼ ਲਟਕੀ ਮਿਲੀ ਹੈ ਜੋ ਕਿ 2 ਮਹੀਨੇ ਪੁਰਾਣੀ ਦੱਸੀ ਜਾ ਰਹੀ ਹੈ ਲਾਸ਼ ਮਿਲਣ ਨਾਲ ਇਲਾਕੇ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ ਮ੍ਰਿਤਕ ਦੀ ਉਮਰ 25 ਤੋਂ 30 ਸਾਲ ਦੇ ਵਿਚ ਦਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹੀਦ ਭਗਤ ਸਿੰਘ ਚੌਕੀ ਇੰਚਾਰਜ ਸੁਨੀਲ ਕੁਮਾਰ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਨੀਚੇ ਉਤਾਰਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਮ੍ਰਿਤਕ ਦੀ ਪਹਿਚਾਣ ਨਹੀਂ ਹੋਈ ਪੁਲਸ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕੀਤੀ ਹੈ ਅਤੇ ਉਸ ਦੀ ਲਾਸ਼ ਕਰੀਬ 2 ਮਹੀਨੇ ਪੁਰਾਣੀ ਲਗਦੀ ਹੈ ਮ੍ਰਿਤਕ ਦਾ ਚਿਹਰਾ ਪੁਰੀ ਤਰਾਂ ਗੱਲ ਚੁਕਿਆ ਹੈ ਅਤੇ ਲਾਸ਼ ਤੇ ਕੀੜੇ ਚੱਲ ਰਹੇ ਸਨ ਪੁਲਸ ਅਨੁਸਾਰ ਓਹਨਾ ਨੂੰ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋ ਦੁਪਹਿਰ ਦੇ ਸਮੇ ਕੋਈ ਰਾਹਗੀਰ ਸਿਟੀ ਸੈਂਟਰ ਦੀ ਬੇਸਮੈਂਟ ਚ ਪੇਸ਼ਾਬ ਕਰਨ ਲਈ ਗਿਆ ਅਤੇ ਉਸ ਨੇ ਬੇਸਮੈਂਟ ਦੀ ਸ਼ਟਰਿੰਗ ਨਾਲ ਨੌਜਵਾਨ ਦੀ ਲਾਸ਼ ਲਟਕੀ ਦੇਖ ਕੇ ਸ਼ੋਰ ਮਚਾ ਦਿਤਾ ਅਤੇ ਉਥੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਮੌਕੇ ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਨੀਚੇ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਪਰੰਤੂ ਮ੍ਰਿਤਕ ਨੌਜਵਾਨ ਦੀ ਪਹਿਚਾਣ ਨਹੀਂ ਹੋ ਸ਼ੱਕੀ।



