ਨਵੀਂ ਦਿੱਲੀ, 6 ਜੂਨ (ਪੀ. ਟੀ)- ਉੱਤਰ ਪ੍ਰਦੇਸ਼, ਬਿਹਾਰ ਸਮੇਤ ਕਈ ਸੂਬਿਆਂ ਤੋਂ ਭਾਜਪਾ ਦੇ ਕਈ ਉੱਘੇ ਅਤੇ ਬਜ਼ੁਰਗ ਨੇਤਾ ਜਲਦੀ ਹੀ ਰਾਜ ਭਵਨ ‘ਚ ਦਿੱਖ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸੰਸਦ ਦੇ ਇਜਲਾਸ ਦੀ ਸਮਾਪਤੀ ਦੇ ਤੁਰੰਤ ਬਾਅਦ ਅੱਧਾ ਦਰਜਨ ਸੂਬਿਆਂ ਤੋਂ ਰਾਜਪਾਲ ਬਦਲੇ ਜਾ ਸਕਦੇ ਹਨ ਅਤੇ ਇਨ੍ਹਾਂ ਰਾਜਾਂ ‘ਚ ਕਲਿਆਣ ਸਿੰਘ, ਕੇਸਰੀ ਨਾਥ ਤ੍ਰਿਪਾਠੀ, ਲਾਲ ਜੀ ਟੰਡਨ, ਯਸ਼ਵੰਤ ਸਿਨ੍ਹਾ, ਵੀ.ਕੇ. ਮਲਹੋਤਰਾ ਅਤੇ ਜਸਵੰਤ ਸਿੰਘ ਵਰਗੇ ਉੱਘੇ ਆਗੂਆਂ ਨੂੰ ਵੀ ਰਾਜਪਾਲ ਬਣਾ ਕੇ ਭੇਜਿਆ ਜਾ ਸਕਦਾ ਹੈ। ਭਾਜਪਾ ਦੀ ਇਸ ਸੂਚੀ ‘ਚ ਜਸਵੰਤ ਸਿੰਘ ਦਾ ਨਾਮ ਹੈਰਾਨ ਕਰਨ ਵਾਲਾ ਹੈ ਕਿਉਂਕਿ ਉਨ੍ਹਾਂ ਨੇ ਪਾਰਟੀ ਦੇ ਖਿਲਾਫ ਜਾ ਕੇ ਪਾਰਟੀ ਵਿਰੁੱਧ ਚੋਣ ਲੜੀ ਸੀ ਪਰ ਹਾਲ ਹੀ ‘ਚ ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਵੀ ਕੀਤੀ ਸੀ।



