ਕੁੱਖ ਨੂੰ ਕੁੱਖ ਹੀ ਰਹਿਣ ਦਿਓ ਕਬਰ ਨਾ ਬਣਾਓ : ਨਾਜ਼ਰ ਸਿੰਘ ਸੰਧੂ
ਸ਼ੇਰਪੁਰ, 26 ਦਸੰਬਰ (ਹਰਜੀਤ ਕਾਤਿਲ)- ਕੁਦਰਤ ਮਾਨਵ ਲੋਕ ਲਹਿਰ ਗੁਰੂਕੁਲ (ਰਜਿ.) ਵੱਲੋਂ ਸਰਕਾਰੀ ਹਾਈ ਸਕੂਲ ਰਾਜੋਮਾਜਰਾ ਵਿਖੇ ਸਰਵ ਸਿੱਖਿਆ ਅਭਿਆਨ ਪ੍ਰਾਜੈਕਟ ਤਹਿਤ ‘ ਬੇਟੀ ਬਚਾਓ ਬੇਟੀ ਪੜ੍ਹਾਓ ‘ ਪ੍ਰੋਗਰਾਮ ਸਬੰਧੀ ਮੁੱਖ ਅਧਿਆਪਕਾ ਸ੍ਰੀਮਤੀ ਗੁਰਮੀਤ ਕੌਰ ਘੁੰਮਣ ਦੀ ਅਗਵਾਈ ਵਿੱਚ ਸੰਸਥਾ ਦੀ ਸੰਸਥਾਪਕ ਸੰਦੀਪ ਰਾਣੀ ਸੁਮਨ ਦੀ ਟੀਮ ਵਲੋਂ ਟੈਲੀ ਫਿਲਮ ਦਿਖਾਈ ਗਈ ਅਤੇ ਵਿਚਾਰ ਚਰਚਾ ਕਰਦੇ ਹੋਏ ਸਮਾਜਿਕ ਘਟਨਾਵਾਂ ਬਾਰੇ ਦੱਸਿਆ। ਸਮਾਜ ਵਿੱਚ ਮਰਦ ਪ੍ਰਧਾਨ ਸੋਚ ਬਾਰੇ ਜਸਵੀਰ ਸਿੰਘ ਜੱਸੀ ਘਨੌਰੀ ਕਲਾਂ ਨੇ ਬੋਲਦਿਆਂ ਕਿਹਾ ਕਿ ਕੁੜੀਆਂ ਸਮਾਜਿਕ ਸਿਰਜਣਾਂ ਦਾ ਆਧਾਰ ਹਨ ਭਰੂਣ ਹੱਤਿਆ ਵਿਸ਼ੇ ਤੇ ਸੰਬੋਧਨ ਕਰਦਿਆਂ ਸ੍ਰ. ਨਾਜਰ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਵਿਚ ਧੀ ਨੂੰ ਬੇਗਾਨਾ ਧੰਨ ਸਮਝਦੇ ਹੋਏ ਉਸ ਦੀ ਪਰਵਰਿਸ਼ ਵੱਲ ਅਤੇ ਪੜ੍ਹਾਈ ਵੱਲ ਤਵੱਜੋਂ ਨਹੀਂ ਦਿੱਤੀ ਜਾਂਦੀ ਜਦੋਂ ਕਿ ਇੱਕ ਧੀ ਦੇ ਬਹੁਤ ਸਾਰੇ ਸਮਾਜਿਕ ਰਿਸ਼ਤੇ ਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੇਵਲ ਧੀ ਹੀ ਨਿਭਾ ਸਕਦੀ ਹੈ, ਆਪਣੇ ਵਿਚਾਰਾਂ ਦੀ ਲੜੀ ਦੇ ਅੰਤ ਵਿੱਚ ਉਨ੍ਹਾਂ ਕਿਹਾ ਕਿ “ ਕੁੱਖ ਨੂੰ ਕੁੱਖ ਹੀ ਰਹਿਣ ਦਿਓ ਕਬਰ ਨਾ ਬਣਾਓ।“ ਇਸ ਦੇ ਚੱਲਦੇ ਪ੍ਰੋਗਰਾਮ ਵਿੱਚ ਸਰਕਾਰੀ ਹਾਈ ਸਕੂਲ ਰਾਜੋਮਾਜਰਾ ਦੇ ਕਵੀਸ਼ਰੀ ਜਥੇ ਹਰਮਨ ਸ਼ਰਮਾ, ਗੁਰਵਿੰਦਰ ਸਿੰਘ ਅਤੇ ਜਸ਼ਨਦੀਪ ਸਿੰਘ ਵੱਲੋਂ ਭਰੂਣ ਹੱਤਿਆ ਤੇ ਅਨੋਖੇ ਅੰਦਾਜ਼ ਵਿੱਚ ਕਵੀਸ਼ਰੀ ਪੇਸ਼ ਕੀਤੀ ਗਈ। ਦਸਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਕੁੜੀਆਂ ਨੂੰ ‘ ਮਾਪਿਆਂ ਦੀ ਇੱਜ਼ਤ ‘ ਬਾਰੇ ਕਵਿਤਾ ਰਾਹੀਂ ਸੰਬੋਧਨ ਕੀਤਾ । ਇਸ ਪ੍ਰੋਗਰਾਮ ਵਿੱਚ ਗੁਰਮੀਤ ਸਿੰਘ, ਗੀਤਾ ਰਾਣੀ, ਸੋਨੀਆ ਬਾਂਸਲ, ਨਵਦੀਪ ਕੌਰ , ਪ੍ਰਿਤਪਾਲ , ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਪੰਜਾਬੀ ਮਾਸਟਰ , ਅਮਿਤ ਸ਼ਰਮਾ , ਅਮਰਦੀਪ ਸਿੰਘ ਸੋਢੀ , ਹਰਪ੍ਰੀਤ ਸਿੰਘ ਡੀਪੀਈ , ਧਰਮਪਾਲ ਬੱਗਾ ਅਤੇ ਮਹਿੰਦਰ ਕੌਰ , ਮੈਡਮ ਪਰਮਜੀਤ ਕੌਰ , ਬਲਜਿੰਦਰ ਕੌਰ ਮਾਂਗੇਵਾਲ , ਰਣਜੀਤ ਕੁਮਾਰੀ, ਮਰੀਅਮ ਘਨੌਰੀ , ਸੁਖਪ੍ਰੀਤ ਕੌਰ, ਪ੍ਰੈਟੀ ਸ਼ਰਮਾਂ ਅਤੇ ਵੱਡੀ ਗਿਣਤੀ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ । ਪ੍ਰੋਗਰਾਮ ਦੇ ਅਖੀਰ ਵਿੱਚ ਕੁਦਰਤ ਮਾਨਵ ਲੋਕ ਲਹਿਰ ਐਨਜੀਓ ਵੱਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।



