Skip to content
Independent perspectives. Global stories.
BREAKING

ਅਸੀਂ ਅਤੇ ਸਾਡੇ ਅਫਸਰ ਸੁਖਬੀਰ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ : ਧਰਮਸੋਤ

Share this story

ਨਾਭਾ, 23 ਦਸੰਬਰ (ਸਿਕੰਦਰ ਸਿੰਘ)-ਝਾਰਖੰਡ ਵਿੱਚ ਲੋਕਤੰਤਰ ਦੀ ਜਿੱਤ ਹੋਈ ਹੈ ਅਤੇ ਬੀਜੇਪੀ ਦੀ ਹਾਰ। ਇਹ ਵਿਚਾਰ ਨਾਭਾ ਪੁੱਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਅੱਗੇ ਕਿਹਾ ਕਿ ਝਾਰਖੰਡ ਦੇ ਲੋਕਾਂ ਨੇ ਨਰਿੰਦਰ ਮੋਦੀ ਅਤੇ ਅਮਿੱਤ ਸ਼ਾਹ ਦਾ ਹੰਕਾਰ ਤੋੜਿਆ ਹੈ ਜਿਸ ਕਾਰਨ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਇਹ ਪੰਜਵੇ ਸੂਬੇ ਵਿੱਚ ਹਾਰ ਹੋਈ ਹੈ ਜਿਸ ਤੋ ਸਾਫ ਹੈ ਕਿ ਦੇਸ਼ ਦੇ ਲੋਕ ਮੋਦੀ ਸਰਕਾਰ ਦੇ ਭਰਮਜਾਲ ਤੋ ਬਾਹਰ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸ਼ਾਹ ਦੀ ਜੋੜੀ ਦਾ ਹੰਕਾਰ ਹੋਰ ਟੁੱਟ ਜਾਏਗਾ, ਇਹ ਤਾਂ ਸਿਰਫ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਰੁਜਗਾਰ, ਉਦਯੋਗਿਕ ਤਰੱਕੀ ਦੀ ਬਜਾਏ ਜੀਐਸਟੀ, ਨੌਟਬੰਦੀ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕਾਫੀ ਗਲਤ ਫੈਸਲੇ ਲਏ ਹਨ ਜੋ ਕਿ ਹੁਣ ਮੋਦੀ ਸਰਕਾਰ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮਸੋਤ ਨੇ ਸੁਖਬੀਰ ਬਾਦਲ ਨੂੰ ਨਿਸ਼ਾਨੇ ‘ਤੇ ਲੈਂਦਿਆ ਕਿਹਾ ਕਿ ਅਕਾਲੀਆਂ ਨੇ ਦਸ ਸਾਲ ਸੂਬੇ ਨੂੰ ਲੁੱਟਿਆ ਅਤੇ ਖਸੁੱਟਿਆ ਹੈ ਤਾਂ ਹੁਣ ਕਿਹੜੇ ਮੂੰਹ ਨਾਲ ਅਫਸਰਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਅਤੇ ਸਾਡੇ ਅਫਸਰ ਸੁਖਬੀਰ ਦੀਆਂ ਫੋਕੀਆਂ ਗਿੱਦੜ ਧਮਕੀਆਂ ਤੋ ਡਰਨ ਵਾਲੇ ਨਹੀ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਗੈਂਗਸਟਰਾਂ ਨੂੰ ਪਾਲਿਆ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ। ਇਸ ਮੌਕੇ ਪੀਏ ਚਰਨਜੀਤ ਬਾਤਿਸ਼ ਅਤੇ ਸੀਨੀਅਰ ਕੋਂਸਲਰ ਅਸ਼ੋਕ ਬਿੱਟੂ ਦੀ ਹਾਜਰੀ ਵਿੱਚ ਧਰਮਸੋਤ ਨੇ ਅੱਗੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਵਿੱਚ ਉਦਯੋਗਿਕਕਰਨ ਕਰ ਰਹੀ ਹੈ ਜਿਸ ਲਈ ਸਰਕਾਰ ਰਿਆਇਤਾਂ ਵੀ ਦੇਣ ਨੂੰ ਤਿਆਰ ਹੈ।

WRITTEN BY