ਜਗਰਾਉਂ, 22 ਦਸੰਬਰ (ਪਰਮਜੀਤ ਸਿੰਘ ਗਰੇਵਾਲ)- ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਭਿਆਨਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਅਤੇ ਤਿੰਨ ਦੇ ਗੰਭੀਰ ਰੂਪ ‘ਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸਾਂ ਇਨ੍ਹਾਂ ਭਿਆਨਕ ਸੀ ਕਿ ਜਿੱਥੇ ਕਾਰ ਚਕਨਾਚੂਰ ਹੋ ਗਈ, ਉਥੇ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਖੂਨ ਨਾਲ ਸੜਕ ਲੱਥਪਥ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ-ਮੋਗਾ ਜੀ. ਟੀ. ਰੋਡ ਗੁਰਦੁਆਰਾ ਨਾਨਕਸਰ ਨਜ਼ਦੀਕ ਚੰਡੀਗੜ੍ਹ ਤੋਂ ਫਾਜ਼ਿਲਕਾ ਜਾ ਰਹੀ ਇਕ ਕਾਰ ਨੰਬਰ ਪੀਬੀ11ਬੀਐਚ-7119 ਜਿਸ ‘ਚ ਪੰਜ ਵਿਅਕਤੀ ਸਵਾਰ ਸਨ, ਕਾਰ ਦੀ ਸਪੀਡ ਤੇਜ਼ ਹੋਣ ਕਾਰਨ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਜਾ ਵੜੀ, ਜਿਸ ਕਾਰਨ ਕਾਰ ਸਵਾਰ ਰਈਆ (20) ਤੇ ਮੋਹਣ ਸਿੰਘ (65) ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਸਤਿੰਦਰ ਸਿੰਘ, ਕਪਿਲ, ਅਤੇ ਦਿੱਵਿਆ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀ ਹੋਣ ਕਾਰਨ ਸਤਿੰਦਰ ਸਿੰਘ (45) ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਅਤੇ ਕਪਿਲ ਤੇ ਦਿੱਵਿਆ ਮੋਗਾ ਦੇ ਹਸਪਤਾਲ ਦਾਖ਼ਲ ਹਨ।
ਸੜਕ ਹਾਦਸੇ ਦੌਰਾਨ 2 ਦੀ ਮੌਤ-3 ਜ਼ਖ਼ਮੀ



