Skip to content
Independent perspectives. Global stories.
BREAKING

ਪੁਲਿਸ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਸਕੂਲ ‘ਚ ਸੈਮੀਨਾਰ ਕਰਵਾਇਆ

Share this story

ਸਕੂਲੀ ਬੱਚਿਆਂ ਨੂੰ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

ਲੁਧਿਆਣਾ, 19 ਦਸੰਬਰ (ਜਸਪਾਲ ਅਰੋੜਾ)- ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਏ ਡੀ ਸੀ ਪੀ ਹੈਡ ਕਵਾਟਰ ਆਈ ਪੀ ਐਸ ਦੀਪਕ ਪਾਰੀਕ ਦੀ ਅਗਵਾਈ ਚ ਕਮਿਊਨਿਟੀ ਪੁਲਿਸਿੰਗ ਵਿੰਗ ਵਲੋਂ ਮਾਡਲ ਟਾਊਨ ਆਰ ਐਸ ਮਾਡਲ ਸੀਨੀਅਰ ਸਕੈਂਡਰੀ ਸਕੂਲ ਵਿਖੇ ਔਰਤਾਂ ਦੀ ਸੁਰੱਖਿਆ ਲਈ ਸੈਮੀਨਾਰ ਕਰਵਾਇਆ ਗਿਆ ਸੈਮੀਨਾਰ ਚ ਸੈਂਕੜੇ ਸਕੂਲੀ ਬੱਚਿਆਂ ਨੇ ਹਿਸਾ ਲਿਆ ਇਸ ਦੌਰਾਨ ਪੁਲਸ ਟੀਮ ਨੇ ਸਕੂਲੀ ਬੱਚਿਆਂ ਨੂੰ ਲੋਕ ਹਿੱਤ ਸਕੀਮਾ ਪੁਲਸ ਐਪਸ ਖਾਸਕਰ ਔਰਤਾਂ ਦੀ ਸੁਰੱਖਿਆ ਲਈ ਬਣੇ ਸ਼ਕਤੀ ਐਪ ਦੀ ਜਾਣਕਾਰੀ ਦਿਤੀ ਇਸ ਤੋਂ ਇਲਾਵਾ ਪੁਲਸ ਟੀਮ ਵਲੋਂ ਸਮਾਜਿਕ ਅਪਰਾਧਾਂ ਤੋ ਬਚਣਾ ਮਹਿਲਾਵਾਂ ਅਤੇ ਬੱਚਿਆਂ ਪ੍ਰਤੀ ਜੁਰਮ ਅਤੇ ਰੋਕਥਾਮ ਸਵੈ ਰੱਖਿਆ ਲਈ ਮਹਿਲਾਵਾਂ ਨੂੰ ਸਾਂਝ ਪੁਲਸ ਵਲੋਂ ਤਿਆਰ ਕੀਤੀ ਗਈ ਸ਼ਕਤੀ ਟੀਮ ਵਲੋਂ ਸਕੂਲ ਦੀ ਵਿਦਿਆਰਥਣਾਂ ਨੂੰ ਮੁਸ਼ਕਿਲ ਸਮੇ ਵਿੱਚ ਆਪਣਾ ਨਿੱਜੀ ਬਚਾਅ ਕਰਨ ਲਈ ਕੁਝ ਦਾਅ ਪੇਚ ਸਿਖਾਏ ਗਏ ਅਤੇ ਮੁਸ਼ਕਿਲ ਸਮੇ ਨਿਡਰ ਹੋ ਕੇ ਨਿਪਟਣ ਲਈ ਪ੍ਰੇਰਿਤ ਕੀਤਾ ਗਿਆ ਕਮਿਸ਼ਨਰੇਟ ਲੁਧਿਆਣਾ ਵੱਲੋਂ ਵਿਸ਼ੇਸ਼ ਤੋਰ ਤੇ ਮਹਿਲਾ ਸੁਰੱਖਿਆ ਹਿੱਤ ਕੀਤੇ ਗਏ ਅਤੇ ਪ੍ਰਬੰਧਕਾਂ ਬਾਰੇ ਵੀ ਜਾਣਕਾਰੀ ਦਿਤੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਇਸ ਸਮਾਗਮ ਦੀ ਸਲਾਂਘਾ ਕੀਤੀ ਏ ਡੀ ਸੀ ਪੀ ਦੀਪਕ ਪਾਰੀਕ ਨੇ ਕਿਹਾ ਕਿ ਭਵਿੱਖ ਵਿਚ ਵੀ ਇਹੋ ਜਿਹੇ ਸੈਮੀਨਾਰਾਂ ਦੁਆਰਾ ਵੱਖ ਵੱਖ ਸਕੂਲਾਂ ਚ ਜਾ ਕੇ ਸਕੂਲੀ ਬੱਚਿਆਂ ਨੂੰ ਆਪਣੀ ਸੁਰੱਖਿਆ ਲਈ ਪ੍ਰੇਰਿਤ ਕੀਤਾ ਜਾਵੇਗਾ।

WRITTEN BY