Skip to content
Independent perspectives. Global stories.
BREAKING

ਬਠਿੰਡਾ ਕੇਂਦਰੀ ਜੇਲ੍ਹ ‘ਚੋਂ 14 ਮੋਬਾਈਲ ਬਰਾਮਦ

Share this story

ਬਠਿੰਡਾ, 19 ਦਸੰਬਰ (ਗੁਰਮੀਤ ਸੇਮਾ)- ਕੇਂਦਰੀ ਜੇਲ੍ਹ ਗੋਬਿੰਦਪੁਰਾ (ਬਠਿੰਡਾ) ਵਿਖੇ ਤਲਾਸ਼ੀ ਦੌਰਾਨ ਕੈਦੀਆਂ ਕੋਲੋਂ ਵੱਖ-ਵੱਖ ਕੰਪਨੀ ਦੇ 14 ਮੋਬਾਈਲ ਬਰਾਮਦ ਕੀਤੇ ਗਏ। ਇਹ ਸਾਰੇ ਮੋਬਾਈਲ ਜੇਲ੍ਹ ਦੇ ਵੱਖ-ਵੱਖ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਜੇਲ੍ਹ ‘ਚੋਂ ਜ਼ਰਦੇ ਦੀਆਂ 16 ਪੁੜੀਆਂ ਵੀ ਬਰਾਮਦ ਹੋਈਆਂ ਜੋ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਜੇਲ੍ਹ ਦੀ ਕੰਧ ਉੱਪਰੋਂ ਦੀ ਸੁੱਟੀਆਂ ਜਾਪਦੀਆਂ ਹਨ। ਇਸ ਦੀ ਸੂਚਨਾ ਮਿਲਣ ‘ਤੇ ਜੇਲ੍ਹ ‘ਚ ਸੀ.ਆਰ.ਪੀ.ਐਫ ਦੇ ਜਵਾਨਾਂ ਵੱਲੋਂ ਕਰੜੀ ਨਿਗਰਾਨੀ ‘ਚ ਤਲਾਸ਼ੀ ਲਈ ਗਈ ਜਿਸ ਕਾਰਨ ਇੰਨੀ ਗਿਣਤੀ ‘ਚ ਮੋਬਾਈਲ ਬਰਾਮਦ ਹੋਏ ਹਨ।ਇਨ੍ਹਾਂ ਸਾਰੇ ਦੋਸ਼ੀਆਂ ‘ਤੇ ਬਠਿੰਡਾ ਦੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

WRITTEN BY