Skip to content
Independent perspectives. Global stories.
BREAKING

ਧੁੰਦ ਦੇ ਮੌਸਮ ਦੌਰਾਨ ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਐਸ.ਐਸ.ਪੀ. ਮਾਨਸਾ ਨੇ ਦਿੱਤੀ ਸੜਕੀ ਨਿਯਮਾਂ ਦੀ ਜਾਣਕਾਰੀ

Share this story

ਮਾਨਸਾ, 18 ਦਸੰਬਰ (ਜਗਦੀਸ਼ ਬਾਂਸਲ)- ਸੀਨੀਅਰ ਕਪਤਾਨ ਪੁਲਿਸ ਡਾ. ਨਰਿੰਦਰ ਭਾਰਗਵ ਵੱਲੋਂ ਧੁੰਦ ਦੇ ਮੌਸਮ ਨੂੰ ਮੱਦੇ ਨਜਰ ਰੱਖਦੇ ਹੋਏ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਜਾਗਰੂਕ ਕਰਦੇ ਹੋਏ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਵਹੀਕਲ ਮਾਲਕਾਂ ਵੱਲੋ ਆਪਣੇ ਵਹੀਕਲਾਂ ਦੇ ਅੱਗੇ-ਪਿੱਛੇ ਲਾਈਟਾਂ ਲਗਵਾਈਆਂ ਜਾਣ ਜੋ ਸੜਕ ਪਰ ਚੱਲਦੇ ਸਮੇਂ ਧੁੰਦ ਦੌਰਾਨ ਚਾਲੂ ਰੱਖੀਆਂ ਜਾਣ। ਖਾਸ ਕਰਕੇ ਚਾਰ ਪਹੀਆ ਵਾਹਨਾ ਦੇ ਫੌਗ ਲਾਈਟਾਂ ਲੱਗੀਆਂ ਹੋਣੀਆਂ ਚਾਹੀਦੀਆ ਹਨ। ਵਹੀਕਲਾਂ ਨੂੰ ਘੱਟ ਸਪੀਡ ਵਿਚ ਆਪਣੀ ਸਾਈਡ ‘ਤੇ ਹੀ ਚਲਾਇਆ ਜਾਵੇ। ਰਾਤ ਸਮੇਂ ਡਿੱਪਰ ਦੀ ਵਰਤੋਂ ਕੀਤੀ ਜਾਵੇ। ਵਹੀਕਲਜ ਨੂੰ ਸੜਕ ‘ਤੇ ਖੜਾ ਕਰਨ ਦੀ ਬਜਾਏ ਪਾਰਕਿੰਗ ਵਾਲੀ ਜਗਾ ‘ਤੇ ਖੜਾ ਕੀਤਾ ਜਾਵੇ। ਜੇਕਰ ਕੋਈ ਵਹੀਕਲ ਅਚਾਨਕ ਖਰਾਬ ਜਾ ਪੈਂਚਰ ਹੋ ਗਿਆ ਹੈ ਤਾਂ ਉਸਨੂੰ ਤੁਰੰਤ ਹਟਾਇਆ ਜਾਵੇ ਅਤੇ ਖਾਲੀ ਜਗਾ ਵਿਚ ਲਿਜਾ ਕੇ ਰਿਪੇਅਰ ਆਦਿ ਕੀਤੀ ਜਾਵੇ। ਰਿਕਸ਼ਾ, ਰੇਹੜੀਆ, ਟਰੈਕਟਰ-ਟਰਾਲੀਆਂ ਆਦਿ ਵਹੀਕਲਜ ‘ਤੇ ਰਿਫਲੈਕਟਰ ਲਗਵਾਏ ਜਾਣ। ਵਹੀਕਲਾਂ ਨੂੰ ਤੇਜ ਰਫਤਾਰ ਵਿਚ ਨਾ ਚਲਾਇਆ ਜਾਵੇ। ਸਕੂਟਰ/ਮੋਟਰਸਾਈਕਲ ਦੇ ਕਲੀਨ ਸੇਵ ਚਾਲਕਾਂ ਦੇ ਹੈਲਮਟ ਲਿਆ ਹੋਣਾ ਚਾਹੀਦਾ ਹੈ। ਉਨਾਂ ਅੱਗੇ ਦੱਸਿਆ ਕਿ ਵਹੀਕਲ ਚਾਲਕ ਪਾਸ ਡਰਾਈਵਿੰਗ ਲਾਈਸੰਸ ਹੋਣਾ ਜਰੂਰੀ ਹੈ.। ਵਹੀਕਲ ਦੀ ਆਰ.ਸੀ., ਬੀਮਾ ਅਤੇ ਪ੍ਰਦੂਸ਼ਣ ਸਰਟੀਫਿਕੇਟ ਆਦਿ ਬਣਿਆ ਹੋਣਾ ਚਾਹੀਦਾ ਹੈ ਜੋ ਚੈਕਿੰਗ ਪਾਰਟੀ ਵੱਲੋਂ ਮੰਗਣ ‘ਤੇ ਬੜੀ ਹਲੀਮੀ ਨਾਲ ਵਹੀਕਲ ਚਾਲਕ ਵੱਲੋਂ ਸਬੰਧਿਤ ਡਾਕੂਮੈਂਟਸ ਮੌਕੇ ‘ਤੇ ਪੇਸ਼ ਕੀਤੇ ਜਾਣ। ਸ਼ਰਾਬ ਜਾਂ ਹੋਰ ਕਿਸੇ ਪ੍ਰਕਾਰ ਦਾ ਨਸ਼ਾ ਆਦਿ ਕਰਕੇ ਵਹੀਕਲ ਨੂੰ ਨਾ ਚਲਾਇਆ ਜਾਵੇ। ਵਹੀਕਲ ਚਾਲਕਾਂ ਅਤੇ ਆਮ ਪਬਲਿਕ ਵੱਲੋਂ ਉਕਤ ਸੇਧਾਂ ਦੀ ਪਾਲਣਾ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

WRITTEN BY