Skip to content
Independent perspectives. Global stories.
BREAKING

ਟਰਾਂਸਫਾਰਮਰ ਚੋਂ ਨਿਕਲੀ ਅੱਗ ਨੇ ਇੱਕ ਵਿਅਕਤੀ ਨੂੰ ਆਪਣੀ ਲਪੇਟ ‘ਚ ਲਿਆ

Share this story

ਰਾਮਪੁਰਾ ਫੂਲ, 9 ਦਸੰਬਰ (ਕੁਲਜੀਤ ਸਿੰਘ ਢੀਂਗਰਾ)-ਸ਼ਹਿਰ ਦੀ ਨਿਊ ਭਗਤ ਸਿੰਘ ਕਾਲੋਨੀ ਦੇ ਟੈਕਸੀ ਸਟੈਂਡ ਨੇੜੇ ਲੱਗੇ ਟਰਾਂਸਫਾਰਮਰ ਤੋਂ ਸਪਾਰਕਿੰਗ ਹੋਣ ਕਾਰਨ ਇੱਕ ਵਿਅਕਤੀ ਨੂੰ ਉਸ ਨੇ ਆਪਣੀ ਲਪੇਟ ਚ ਲੈ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਿਸ ਕਾਰਨ ਉਸ ਦੇ ਸਰੀਰ ਦੇ ਕਈ ਹਿੱਸੇ ਬੁਰੀ ਤਰ੍ਹਾਂ ਮੱਚ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਬੰਸੀ ਰਾਮ ਵਾਸੀ ਰਾਮਪੁਰਾ ਜੋ ਕਿ ਟੈਕਸੀ ਸਟੈਂਡ ਦੇ ਨੇੜੇ ਰੋਜ਼ਾਨਾ ਬਿਜਲੀ ਦੇ ਟਰਾਂਸਫਾਰਮਰ ਦੇ ਕੋਲ ਰੇਹੜੀ ਲਗਾਉਂਦਾ ਹੈ ਤੇ ਅੱਜ ਅਚਾਨਕ 5 ਵਜੇ ਟਰਾਂਸਫ਼ਾਰਮਰ ਵਿੱਚੋਂ ਸਪਾਰਕਿੰਗ ਹੋਈ ਅਤੇ ਭਿਆਨਕ ਅੱਗ ਨੇ ਉਕਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭੀੜ ਭੜੱਕੇ ਵਾਲੇ ਇਸ ਖੇਤਰ ਵਿੱਚ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉਕਤ ਜ਼ਖ਼ਮੀ ਵਿਅਕਤੀ ਨੂੰ ਲੋਕਾਂ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

WRITTEN BY