April 24, 2026 9:56 pm

ਮਾਝੇ ਦਾ ਮਾਣ ਸੁਤੰਤਰਤਾ ਸੰਗਰਾਮੀ ਕਾਮਰੇਡ ਅੱਛਰ ਸਿੰਘ ਛੀਨਾ

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਵਿਚ ਮਾਲਵਾ ਮੋਹਰੀ ਰਿਹਾ ਹੈ ਪ੍ਰੰਤੂ ਇੰਜ ਕਹਿਣਾ ਪੰਜਾਬ ਦੇ ਬਾਕੀ ਖੇਤਰਾਂ ਮਾਝਾ ਅਤੇ ਦੁਆਬਾ ਨਾਲ ਬੇਇਨਸਾਫੀ ਹੋਵੇਗੀ। ਜਿਥੋਂ ਤੱਕ ਆਜ਼ਾਦੀ ਤੋਂ ਬਾਅਇਪੰਜਾਬ ਦੇ ਮੁੱਖ ਮੰਤਰੀਆਂ ਦੀ ਗੱਲ ਹੈ ਇਹ ਤਾਂ ਬਿਲਕੁਲ ਠੀਕ ਹੈ ਪ੍ਰੰਤੂ ਆਜ਼ਾਦੀ ਦੇ ਸੰਗਰਾਮ ਵਿਚ ਮਾਝੇ ਅਤੇ ਦੁਆਬੇ ਦਾ ਯੋਗਦਾਨ ਵੀ ਕਿਸੇ ਵੀ ਤਰ੍ਹਾਂ ਅਣਡਿਠ ਨਹੀਂ ਕੀਤਾ ਜਾ ਸਕਦਾ। ਇਹ ਸੰਭਵ ਹੈ ਕਿ ਮਾਝੇ ਅਤੇ ਦੁਆਬੇ ਦੇ ਸਿਆਸਤਦਾਨ ਸਿਆਸੀ ਜੁਗਾੜਬੰਦੀ ਵਿਚ ਮਾਹਿਰ ਨਾ ਹੋਣ ਜਿਸ ਕਰਕੇ ਬਹੁਤੇ ਮੁੱਖ ਮੰਤਰੀ ਮਾਲਵੇ ਦੇ ਹੀ ਰਹੇ ਹਨ। ਆਜ਼ਾਦੀ ਤੋਂ ਪਹਿਲਾਂ ਮਾਝੇ ਦੇ ਸਿਆਸਤਦਾਨਾ ਨੇ ਸੁਤੰਤਰਤਾ ਸੰਗਰਾਮ ਦੀ ਜਦੋਜਹਿਦ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੈ। ਜੇ ਇਹ ਕਹਿ ਲਿਆ ਜਾਵੇ ਕਿ ਮਾਝੇ ਦੇ ਸਿਆਸਤਦਾਨ ਨਿਰਸਵਾਰਥ ਦੇਸ ਦੀ ਸੇਵਾ ਕਰਨ ਵਿਚ ਵਿਸ਼ਵਾਸ ਰੱਖਦੇ ਸਨ ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ। ਅਜਿਹੇ ਹੀ ਨਿਰਸਵਾਰਥ ਸਿਆਸਤਦਾਨਾ ਵਿਚ ਅੱਛਰ ਸਿੰਘ ਛੀਨਾ ਦਾ ਨਾਮ ਵਿਸ਼ੇਸ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਜ਼ਮੀਨੀ ਪੱਧਰ ਦੇ ਸਿਆਸਤਦਾਨ ਸਨ ਜਿਨ੍ਹਾਂ ਦੇ ਦਿਲ ਵਿਚ ਸਿਰਫ ਸੇਵਾ ਭਾਵਨਾ ਸੀ। ਉਹ ਹਰ ਕੰਮ ਸੇਵਾ ਭਾਵਨਾ ਨਾਲ ਹੀ ਕਰਦੇ ਸਨ। ਇਕ ਕਿਸਮ ਨਾਲ ਉਹ ਸਮਾਜ ਸੇਵਕ ਸਨ। ਉਹ ਲੋਕ ਸੇਵਾ ਵਿਚ ਅਥਾਹ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦਾ ਜਨਮ 2 ਅਕਤੂਬਰ 1899 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਰਸ਼ਾ ਛੀਨਾ, ਤਹਿਸੀਲ ਅਜਨਾਲਾ ਵਿਖੇ ਹੋਇਆ ਸੀ। ਆਪ ਨੇ ਆਪਣੀ ਉਚੇਰੀ ਸਿਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ। ਖਾਲਸਾ ਕਾਲਜ ਵਿਚ ਪਰਤਾਪ ਸਿੰਘ ਕੈਰੋਂ ਆਪ ਦੇ ਕਲਾਸ ਫੈਲੋ ਸਨ। ਖਾਲਸਾ ਕਾਲਜ ਵਿਚ ਪੜ੍ਹਦਿਆਂ ਹੀ ਉਨ੍ਹਾਂ ਵਿਦਿਆਰਥੀ ਜਥੇਬੰਦੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 1920 -1921 ਵਿਚ ਜਦੋਂ ਪ੍ਰਿੰਸ ਵੇਲਜ ਖਾਲਸਾ ਕਾਲਜ ਵਿਚ ਆਏ ਤਾਂ ਆਪਦੀ ਵਿਦਿਆਰਥੀ ਜਥੇਬੰਦੀ ਨੇ ਅਧਿਆਪਕਾਂ ਨਾਲ ਰਲਕੇ ਉਸਦਾ ਬਾਈਕਾਟ ਕਰਕੇ ਉਸਦੇ ਵਿਰੁਧ ਮੁਜ਼ਾਹਰਾ ਕੀਤਾ। ਇਸ ਤੋਂ ਬਾਅਇਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕਰਕੇ ਉਚ ਪੜ੍ਹਾਈ ਲਈ 1921 ਵਿਚ ਅਮਰੀਕਾ ਚਲੇ ਗਏ ਸਨ। ਅਮਰੀਕਾ ਵਿਚ ਦੋਵਾਂ ਨੇ ਬਰਕਲੇ ਯੂਨੀਵਰਸਿਟੀ ਵਿਚ ਐਮ.ਏ.ਇਕਨਾਮਿਕਸ ਵਿਚ ਦਾਖਲਾ ਲੈ ਲਿਆ। ਅਮਰੀਕਾ ਰਹਿੰਦਿਆਂ ਆਪ ਨੇ ਸਨਫਰਾਂਸਿਸਕੋ ਵਿਖੇ ਗਦਰ ਪਾਰਟੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਿਆਸਤ ਵਿਚ ਉਨ੍ਹਾਂ ਦੀ ਇਹ ਪਹਿਲੀ ਸਰਗਰਮੀ ਸੀ ਭਾਵੇਂ ਇਸ ਤੋਂ ਪਹਿਲਾਂ ਉਹ ਖੱਬੇ ਪੱਖੀ ਵਿਚਾਰਧਾਰਾ ਕਰਕੇ ਕਮਿਊਨਿਸਟਾਂ ਦੇ ਹਮਦਰਦੀ ਸਨ। ਪੜ੍ਹਾਈ ਖ਼ਤਮ ਕਰਕੇ ਜਦੋਂ ਆਪ ਵਾਪਸ ਭਾਰਤ ਆ ਗਏ ਤਾਂ ਆਪ ਨੇ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਮਿਊਨਿਸਟ ਪਾਰਟੀ ਵੱਲੋਂ ਕੀਤੀ ਜਾਂਦੀ ਹਰ ਸਿਆਸੀ ਸਰਗਰਮੀ ਵਿਚ ਉਹ ਵੱਧ ਚੜ੍ਹਕੇ ਹਿੱਸਾ ਲੈਣ ਲੱਗ ਪਏ। ਕਿਸਾਨ ਜੱਟ ਸਿੱਖ ਪਰਿਵਾਰ ਵਿਚ ਜਨਮ ਲੈਣ ਕਰਕੇ ਕਿਸਾਨਾ ਦੀਆਂ ਸਮੱਸਿਆਵਾਂ ਦੇ ਹਲ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਜਦੋਂ ਪ੍ਰਿੰਸ ਆਫ ਵੇਲਜ ਭਾਰਤ ਆਏ ਤਾਂ ਆਪ ਨੇ ਉਸ ਦਾ ਦਾ ਬਾਈਕਾਟ ਕੀਤਾ। ਇਸ ਤੋਂ ਬਾਅਇਆਪ 1932 ਵਿਚ ਮਾਰਕਸਿਜਮ ਦੀ ਪੜ੍ਹਾਈ ਕਰਨ ਲਈ ਰੂਸ ਚਲੇ ਗਏ। ਜਦੋਂ ਆਪ 1936 ਵਿਚ ਰੂਸ ਤੋਂ ਵਾਪਸ ਭਾਰਤ ਆਏ ਤਾਂ ਆਪ ਨੂੰ ਲਾਹੌਰ ਵਿਖੇ ਗ੍ਰਿਫ਼ਤਾਰ ਕਰ ਲਿਆ ਗਿਆ। ਦੋ ਮਹੀਨੇ ਲਾਹੌਰ ਜੇਲ੍ਹ ਵਿਚ ਬੰਇਕਰਕੇ ਰੱਖਿਆ ਗਿਆ। ਆਪ ਦੀਆਂ ਅਜ਼ਾਦੀ ਦੀ ਜਦੋਜਹਿਦ ਅਤੇ ਕਿਸਾਨਾ ਨੂੰ ਲਾਮਬੰਇਕਰਨ ਦੀਆਂ ਸਰਗਰਮੀਆਂ ਨੂੰ ਮੁੱਖ ਰਖਦਿਆਂ 1937 ਵਿਚ ਅੰਗਰੇਜ਼ ਸਰਕਾਰ ਨੇ ਆਪ ਨੂੰ ਆਪ ਦੇ ਪਿੰਡ ਵਿਚ ਹੀ ਇੱਕ ਸਾਲ ਲਈ ਨਜ਼ਰਬੰਦ ਕਰ ਦਿੱਤਾ। ਜਦੋਂ ਆਪਨੂੰ ਨਜ਼ਰਬੰਦੀ ਤੋਂ ਛੋਟ ਮਿਲੀ ਤਾਂ ਆਪਨੇ ਇਸ ਤੋਂ ਬਾਅਦ 13 ਮਾਰਚ 1938 ਨੂੰ ਆਪਣੇ ਪਿੰਡ ਹਰਸ਼ਾ ਛੀਨਾ ਵਿਖੇ ਇੱਕ ਬਹੁਤ ਵੱਡੀ ਕਾਨਫਰੰਸ ਆਯੋਜਤ ਕੀਤੀ, ਜਿਸ ਵਿਚ ਦੇਸ਼ ਦੇ ਵੱਡੇ ਵੱਡੇ ਲੀਡਰ ਸ਼ਾਮਲ ਹੋਏ, ਜਿਨ੍ਹਾਂ ਵਿਚ ਗੋਪੀ ਚੰਦ ਭਾਰਗੋ, ਸੋਹਨ ਸਿੰਘ ਜੋਸ਼ ਅਤੇ ਬੇਗਮ ਫਾਤਿਮਾ ਸ਼ਾਮਲ ਸਨ। ਇਸ ਕਾਨਫਰੰਸ ਦੀ ਸਫਲਤਾ ਨੇ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਿਸ ਤੋਂ ਸਰਕਾਰ ਘਬਰਾ ਗਈ। ਇਸ ਕਾਨਫਰੰਸ ਤੋਂ ਬਾਅਦ ਅੱਛਰ ਸਿੰਘ ਛੀਨਾ ਅੰਮ੍ਰਿਤਸਰ ਚਲੇ ਗਏ। ਉਨ੍ਹਾਂ ਦੇ ਪਿੰਡ ਵਿਚ ਪੁਲਿਸ ਨੇ ਆਪਣੇ ਟੋਡੀਆਂ ਤੋਂ ਜਲਸੇ ਵਿਚ ਸ਼ਾਮਲ ਹੋਏ ਵਿਅਕਤੀਆਂ ਦੇ ਵਿਰੁਧ ਹਮਲਾ ਕਰਵਾ ਦਿੱਤਾ। ਜਾਣੀ ਕਿ ਜਾਣ ਬੁਝਕੇ ਪੁਲਿਸ ਨੇ ਗੜਬੜ ਕਰਵਾਕੇ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕੀਤੀ। ਇਸ ਲੜਾਈ ਦਾ ਬਹਾਨਾ ਬਣਾਕੇ ਅੰਗਰੇਜ਼ ਸਰਕਾਰ ਨੇ ਅੱਛਰ ਸਿੰਘ ਛੀਨਾ ਖਿਲਾਫ 302 ਧਾਰਾ ਅਧੀਨ ਕੇਸ ਦਰਜ ਕਰ ਦਿੱਤਾ ਗਿਆ। ਅੱਛਰ ਸਿੰਘ ਛੀਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਜ਼ਾਦੀ ਗੁਲਾਟੀਆਂ ਨੇ ਅੱਛਰ ਸਿੰਘ ਛੀਨਾ ਉਪਰ ਫਰਜੀ ਕੇਸ ਦਰਜ ਕਰਨ ਦਾ ਸਖ਼ਤ ਵਿਰੋਧ ਕੀਤਾ। ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਲਾਮਬੰਇਹੋ ਕੇ ਅੰਗਰੇਜ਼ ਸਰਕਾਰ ਵਿਰੁਧ ਅੱਛਰ ਸਿੰਘ ਛੀਨਾ ਦੀ ਰਿਹਾਈ ਦੀ ਮੰਗ ਕੀਤੀ। ਇਸ ਕੇਸ ਨੂੰ ਲੜਨ ਲਈ ਪ੍ਰਸਿਧ ਵਕੀਲਾਂ ਦੀ ਇੱਕ ਕਮੇਟੀ ਬਣਾਈ ਗਈ ਕਿਉਂਕਿ ਅੱਛਰ ਸਿੰਘ ਛੀਨਾ ਨੂੰ ਫਸਾਉਣ ਲਈ ਇਹ ਝੂਠਾ ਕੇਸ ਬਣਾਇਆ ਗਿਆ ਸੀ। ਇਸ ਕਮੇਟੀ ਵਿਚ ਪੰਡਤ ਜਵਾਹਰ ਲਾਲ ਨਹਿਰੂ, ਡਾ. ਸੈਫੁਦੀਨ ਕਿਚਲੂ ਅਤੇ ਕਰਮ ਸਿੰਘ ਮਾਨ ਸ਼ਾਮਲ ਸਨ। ਕੇਸ ਚਲਿਆ ਤਾਂ ਪੁਲਿਸ ਦੇ ਇਕ ਸਿਪਾਹੀ ਨੂੰ ਅੱਛਰ ਸਿੰਘ ਛੀਨਾ ਵਿਰੁਧ ਝੂਠੀ ਗਵਾਹੀ ਦੇਣ ਲਈ ਕਿਹਾ ਗਿਆ ਪ੍ਰੰਤੂ ਉਸ ਸਿਪਾਹੀ ਨੇ ਝੂਠੀ ਗਵਾਹ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਅੱਛਰ ਸਿੰਘ ਛੀਨਾ ਬਰੀ ਹੋ ਗਿਆ। ਅਸਲ ਵਿਚ ਅੰਗਰੇਜ਼ ਸਰਕਾਰ ਮਹਿਸੂਸ ਕਰਦੀ ਸੀ ਕਿ ਆਜ਼ਾਦੀ ਦੀ ਲੜਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿਚ ਅੱਛਰ ਸਿੰਘ ਛੀਨਾ ਦਾ ਦਿਮਾਗ ਕੰਮ ਕਰ ਰਿਹਾ ਹੈ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਉਸਦੀ ਕਦਰ ਕਰਦੀਆਂ ਸਨ। ਅੱਛਰ ਸਿੰਘ ਛੀਨਾ ਦੀ ਅਜ਼ਾਦੀ ਦੀ ਲੜਾਈ ਸੰਬੰਧੀ ਸਾਰੀਆਂ ਪਾਰਟੀਆਂ ਦੇ ਸੀਨੀਅਰ ਲੀਡਰਾਂ ਨਾਲ ਤਾਲਮੇਲ ਕਰਦੇ ਰਹਿੰਦੇ ਸਨ। ਉਨ੍ਹਾਂ ਇੱਕ ਮੀਟਿੰਗ ਗਯਾ ਵਿਖੇ 1939 ਵਿਚ ਸ਼ੁਭਾਸ਼ ਚੰਦਰ ਬੋਸ ਨਾਲ ਵੀ ਕੀਤੀ ਸੀ। 1940 ਵਿਚ ਵਿਦੇਸ਼ਾਂ ਵਿਚ ਜਾ ਕੇ ਆਜ਼ਾਦੀ ਦੀ ਲੜਾਈ ਤੇਜ ਕਰਨ ਦੀ ਡਿਊੁਟੀ ਸ਼ੁਭਾਸ਼ ਚੰਦਰ ਬੋਸ ਨੇ ਅੱਛਰ ਸਿੰਘ ਛੀਨਾ ਦੀ ਲਗਾਈ ਸੀ। ਅੱਛਰ ਸਿੰਘ ਛੀਨਾ ਦਾ ਫਰਜੀ ਨਾਮ ਰੂਸ ਵਿਚ ਲਰਕਿਨ ਰੱਖਿਆ ਗਿਆ ਕਿਉਂਕਿ ਗੁਪਤਵਾਸ ਵਿਚ ਉਹ ਸਰਗਰਮੀਆਂ ਕਰ ਰਿਹਾ ਸੀ। ਲਰਕਿਨ ਨੇ ਸਟਾਲਿਨ ਅਤੇ ਭਗਤ ਰਾਮ ਤਲਵਾੜ ਨਾਲ ਮਿਲਕੇ ਸੁਭਾਸ਼ ਚੰਦਰ ਬੋਸ ਨੂੰ ਦੇਸ਼ ਵਿਚੋਂ ਬਚਾਕੇ ਬਾਹਰ ਕੱਢਣ ਦੀ ਯੋਜਨਾ ਬਣਾਈ। ਆਪ ਦੀ ਅੰਤਰ ਰਾਸ਼ਟਰੀ ਰਾਜਨੀਤੀ ਵਿਚ ਵੀ ਮੁਹਾਰਤ ਸੀ। ਆਪ ਨੂੰ 1942 ਵਿਚ ਹਿੰਦੂਕਸ਼ ਤੋਂ ਗਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਕਾਬਲ ਵਿਚੋਂ ਜਾ ਰਿਹਾ ਸੀ। ਗ੍ਰਿਫ਼ਤਾਰ ਕਰਕੇ ਆਪਨੂੰ ਭਾਰਤ ਵਿਚ ਲਿਆ ਕੇ ਲਾਹੌਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਫਿਰ ਆਪ ਨੂੰ ਮਈ 1942 ਵਿਚ ਹੀ ਰਿਹਾ ਕਰ ਦਿੱਤਾ ਗਿਆ। ਆਪ ਨੂੰ 1942 ਵਿਚ ਹੀ ਭਾਰਤੀ ਕਿਸਾਨ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਆਪ ਇਸ ਅਹੁਦੇ ਤੇ 7 ਸਾਲ ਰਹੇ। 1946 ਵਿਚ ਆਪਦੇ ਪਿੰਡ ਹਰਸ਼ਾ ਛੀਨਾ ਵਿਖੇ ਇੱਕ ਮੋਰਚਾ ਲਗਾਇਆ ਗਿਆ, ਇਹ ਮੋਰਚਾ ਕਿਸਾਨਾ ਲਈ ਨਹਿਰੀ ਪਾਣੀ ਦੀ ਰੀਮਾਡਲਿੰਗ ਕਰਨ ਲਈ ਸੀ। ਇਸ ਮੋਰਚੇ ਕਰਕੇ ਆਪ ਨੂੰ ਗਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ 1950 ਵਿਚ ਵੀ ਆਪ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਆਪ ਜੇਲ੍ਹ ਵਿਚ ਸਨ ਤਾਂ ਆਪ ਨੇ 1952 ਵਿਚ ਪੰਜਾਬ ਵਿਧਾਨ ਸਭਾ ਦੀ ਚੋਣ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ਤੋਂ ਲੜੀ ਤੇ ਜੇਲ੍ਹ ਵਿਚੋਂ ਹੀ ਐਮ.ਐਲ.ਏ.ਚੁਣੇ ਗਏ। ਦੂਜੀ ਵਾਰ ਆਪ ਫਿਰ 1957 ਵਿਚ ਅਜਨਾਲਾ ਹਲਕੇ ਤੋਂ ਹੀ ਐਮ.ਐਲ.ਏ.ਚੁਣੇ ਗਏ। 1962 ਵਿਚ ਅੱਛਰ ਸਿੰਘ ਛੀਨਾ ਨੇ ਲੋਕ ਸਭਾ ਦੀ ਚੋਣ ਵੀ ਲੜੀ ਸੀ ਪ੍ਰੰਤੂ ਆਪ ਚੋਣ ਹਾਰ ਗਏੇ ਸਨ। ਆਪ ਦੀ ਯਾਇਵਿਚ ਇਕ ਨਵੀਨ ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ ਸਥਾਪਤ ਕੀਤਾ ਗਿਆ। ਅੱਛਰ ਸਿੰਘ ਛੀਨਾ ਮਾਰਚ 1981 ਨੂੰ 81 ਸਾਲ ਦੀ ਉਮਰ ਭੋਗ ਕੇ ਸਵਰਗ ਸਿਧਾਰ ਗਏ। ਉਹ ਲੰਮਾ ਸਮਾ ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਰਹੇ। ਉਹ ਛਾਤਰ ਦਿਮਾਗ ਸਿਆਸਤਦਾਨ ਗਿਣੇ ਜਾਂਦੇ ਸਨ ਜਿਨ੍ਹਾਂ ਨੂੰ ਸਿਆਸੀ ਯੋਜਨਾਕਾਰ ਵੀ ਕਿਹਾ ਜਾਂਦਾ ਸੀ।

Send this to a friend