ਨਵੀਂ ਦਿੱਲੀ, 31 ਮਈ (ਮਨਪ੍ਰੀਤ ਸਿੰਘ ਖਾਲਸਾ)-ਨਵੰਬਰ 1984 ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਬੀਤੇ ਦਿਨ ਸਿੱਖ ਪੀੜੀਤਾਂ ਵਲੋਂ ਅਦਾਲਤ ਵਿਚ ਹਾਜਿਰ ਹੋਏ ਸਰਦਾਰ ਐੱਚ. ਐੱਸ. ਫੁਲਕਾ ਨੇ ਜਾਣਕਾਰੀ ਦੇਦੇਆਂ ਹੋਇਆ ਦਸਿਆ ਕਿ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੇ ਵਕੀਲ ਅਰਵਿੰਦ ਨਿਗਮ ਵਲੋਂ ਉਸਦੇ ਵਿਰੁਧ ਦਿੱਲੀ ਵਿਚ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਉਨ੍ਹਾਂ ਦੀ ਭੁਮਿਕਾ ਨੂੰ ਰੋਕਣ ਲਈ ਦਿੱਲੀ ਦੀ ਇਕ ਅਦਾਲਤ ਵਿਚ ਲਗਾਈ ਗਈ ਅਪੀਲ ਨੂੰ ਖਾਰਿਜ਼ ਕਰਦਿਆਂ ਹੋਇਆ ਮਾਨਨੀਯ ਜੱਜ ਸ਼੍ਰੀ ਵੀ.ਪੀ ਵੈਸ਼ ਵਲੋਂ ਜਗਦੀਸ਼ ਟਾਈਟਲਰ ਨੂੰ ਕਿਸੇ ਕਿਸਮ ਦੀ ਰਾਹਤ ਨਾ ਦੇਦੇਂ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਉਨ੍ਹਾਂ ਦੀ ਭੁਮਿਕਾ ਦੀ
ਸੀਬੀਆਈ ਜਾਂਚ ਨੂੰ ਚਾਲੂ ਰਖਣ ਦੇ ਆਦੇਸ਼ ਦਿੱਤੇ ਹਨ । ਵਕੀਲ ਸਰਦਾਰ ਐਚ. ਐਸ. ਫੁਲਕਾ ਨੇ ਕਾਨੂੰਨ ਮੰਤਰੀ ਨੂੰ ਦਿੱਲੀ ਵਿਚ ਹੋਏ ਨੰਵਬਰ 1984 ਦੇ ਸਿੱਖ ਕਤਲੇਆਮ ਦੀ ਮੁੜ ਜਾਂਚ ਲਈ ਐੈਸ ਆਈ ਟੀ ਬਨਾਉਣ ਲਈ ਇਕ ਚਿੱਠੀ ਲਿਖੀ ਹੈ । ਜਗਦੀਸ਼ ਟਾਈਟਲਰ ਦੇ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਨੂੰ ਮੁਕੱਰਰ ਕਰ ਦਿੱਤੀ ਗਈ ਹੈ ।



