April 23, 2026 12:26 am

ਖੰਨਾ ਵਿਖੇ ਯਾਦੂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ 30 ਨੂੰ

ਖੰਨਾ, ‹25 ਨਵੰਬਰ (ਬਲਜਿੰਦਰ ਸਿੰਘ ਪਨਾਗ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨਾਈਟਿਡ ਸਿੱਖ ਮਿਸ਼ਨ ਯੂ ਐਸ ਏ ਦੇ ਸਹਿਯੋਗ ਨਾਲ ਯੂਥ ਅਕਾਲੀ ਦਲ ਅਤੇ ਯਾਦਵਿੰਦਰ ਸਿੰਘ ਯਾਦੂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਮਿਤੀ 30 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ ਨੌ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਸਥਾਨਕ ਰਾਮਗੜ੍ਹੀਆਂ ਭਵਨ, ਜੀ ਟੀ ਰੋਡ ਭੱਟੀਆਂ, ਖੰਨਾ ਵਿਖੇ ਲਗਾਇਆ ਜਾਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮ ਰਾਜਾ ਆਈ ਹਸਪਤਾਲ ਲੁਧਿਆਣਾ ਤੋਂ ਪਹੁੰਚੇਗੀ। ਕੈਂਪ ‘ਚ ਅੱਖਾਂ ਕੰਪਿਊਟਰ ਨਾਲ ਚੈੱਕ ਕਰਕੇ ਐਨਕਾਂ ਮੁਫ਼ਤ ਲਗਾਈਆਂ ਜਾਣਗੀਆਂ ਅਤੇ ਲੋੜਵੰਦਾਂ ਨੂੰ ਲੈਂਨਜ ਵੀ ਮੁਫ਼ਤ ਪਾਏ ਜਾਣਗੇ।ਮਰੀਜ਼ਾਂ ਦੀ ਦਵਾਈ ਖ਼ੁਰਾਕ ਅਤੇ ਅਪਰੇਸ਼ਨ ਦੀ ਸੇਵਾ ਵੀ ਮੁਫਤ ਕੀਤੀ ਜਾਵੇਗੀ। ਸ. ਯਾਦੂ ਨੇ ਦੱਸਿਆ ਕਿ ਮਰੀਜ਼ਾਂ ਨੂੰ ਕੈਂਪ ਵਾਲੀ ਥਾਂ ਤੋਂ ਆਪ੍ਰੇਸ਼ਨ ਵਾਲੀ ਥਾਂ ‘ਤੇ ਲੈ ਕੇ ਜਾਣ ਅਤੇ ਵਾਪਸੀ ਦਾ ਪ੍ਰਬੰਧ ਕੀਤਾ ਜਾਵੇਗਾ।

Send this to a friend