36 ਮੈਂਬਰੀ ਟੀਮ ਕੈਬਨਿਟ- ਲੇਡੀ ਐਮ ਪੀ ਬਣਾਈ ਡਿਪਟੀ ਪੀ ਐਮ
ਓਟਾਵਾ (ਕੈਨੇਡਾ), 21 ਨਵੰਬਰ- ਕੈਨੇਡੀਅਨ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ ‘ਚ ਚਾਰ ਪੰਜਾਬੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ। ਅਨੀਤਾ ਮੰਤਰੀ ਮੰਡਲ ‘ਚ ਪਹਿਲੀ ਵਾਰ ਹਿੰਦੂ ਮੰਤਰੀ ਨੂੰ ਮਨਿਸਟਰ ਆਫ਼ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ ਹੈ। ਨਵਦੀਪ ਬੈਂਸ, ਮਨਿਸਟਰ ਆਫ਼ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਦੇ ਮੰਤਰੀ ਬਣੇ। ਬਰਦੀਸ਼ ਚੱਗਰ ਨੂੰ ਮਨਿਸਟਰ ਆਫ਼ ਡਾਇਵਰਸਿਟੀ, ਇਨਕਲੂਜਨ ਐਂਡ ਯੂਥ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਹਰਜੀਤ ਸਿੰਘ ਸੱਜਣ ਮੁੜ ਮਨਿਸਟਰ ਆਫ਼ ਨੈਸ਼ਨਲ ਡਿਫੈਂਸ ਬਣੇ ਹੋਏ ਹਨ। ਟਰੂਡੋ ਨੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਨਵੀਂ ਜ਼ਿੰਮੇਦਾਰੀ ‘ਚ ਤਬਦੀਲ ਕਰ ਦਿੱਤਾ। ਫ੍ਰੀਲੈਂਡ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰੀ ਬਣੇ ਤੇ ਉਹ ਉਪ ਪ੍ਰਧਾਨ ਮੰਤਰੀ ਦੀ ਭੂਮਿਕਾ ਵੀ ਨਿਭਾਉਣਗੇ। ਆਪਣੀ ਨਵੀਂ ਭੂਮਿਕਾ ‘ਚ ਉਹ ਪੱਛਮੀ ਤੇਲ ਉਤਪਾਦਕ ਸੂਬਿਆਂ ਨਾਲ ਨਜਿੱਠੇਗੀ।