ਕਾਦੀਆਂ, 20 ਨਵੰਬਰ (ਸਲਾਮ)- ਅਹਿਮਦੀਆ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਖ਼ਲੀਫ਼ਾ ਤੁਲ ਮਸੀਹ ਨਾਲ ਬ੍ਰਿਟੇਨ ਦੇ ਸਾਬਕਾ ਵਿਦੇਸ਼ ਸਕਤੱਰ ਜਰਮੀ ਹੰਟ ਜੋਕਿ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਹੈ ਤਿਲਫ਼ਰਤ ਇਸਲਾਮਾਬਾਦ ਵਿੱਚ ਮੁਲਾਕਾਤ ਹੋਈ। 45 ਮਿੰਟਾ ਤੱਕ ਚਲੀ ਇਸ ਮੀਟਿੰਗ ਵਿੱਚ ਵੱਖ ਵੱਖ ਮੁਦਿਆਂ ਤੇ ਜਿਨ੍ਹਾਂ ਚ ਪਾਕਿਸਤਾਨ ਚ ਮੁਸਲਿਮ ਜਮਾਤੇ ਅਹਿਮਦੀਆ ਤੇ ਹੋ ਰਹੇ ਜ਼ੁਲਮਾਂ ,ਯੁਕੇ ਚ ਆਉਣ ਵਾਲੀਆਂ ਚੋਣਾਂ ਜਿਸ ਵਿੱਚ ਜਰਮੀ ਹੰਟ ਮੁੜ ਚੋਣਾਂ ਚ ਇਸਲਾਮਾਬਾਦ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਬ੍ਰੈਗਜ਼ਿਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਤੇ ਜਰਮੀ ਹੰਟ ਨੇ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਨੂੰ ਉਨ੍ਹਾਂ ਵਲੋਂ ਵਿਸ਼ਵ ਭਰ ਵਿੱਚ ਕੀਤੇ ਜਾ ਰਹੇ ਅਮਨ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੋਕੇ ਅਹਿਮਦੀਆ ਜਮਾਤ ਵਲੋਂ ਵਿਸ਼ਵ ਭਰ ਵਿੱਚ ਬਣਾਈਆਂ ਜਾ ਰਹੀਆਂ ਮਸਜਿਦਾਂ ਜਿਨ੍ਹਾਂ ਚ ਇਸਲਾਮਾਬਾਦ ਦੀ ਮਸਜਿਦ ਮੁਬਾਰਕ ਵੀ ਸ਼ਾਮਿਲ ਹੈ ਦੇ ਬਾਰੇ ਜਰਮੀ ਹੰਟ ਨੇ ਗੱਲ ਕੀਤੀ। ਇਨ੍ਹਾਂ ਮਸਜਿਦਾਂ ਨੂੰ ਬਣਾਊਣ ਲਈ ਫੰਡ ਬਾਰੇ ਜਰਮੀ ਹੰਟ ਵਲੋਂ ਕੀਤੇ ਸਵਾਲ ਦਾ ਜਵਾਬ ਦਿੰਦੇ ਹੋਏ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਨੇ ਦਸਿਆ ਕਿ ਸਾਡੀਆਂ ਮਸਜਿਦਾਂ ਕਿਸੇ ਸਰਕਾਰੀ ਮਦਦ ,ਸਬਸਿਡੀ ਜਾਂ ਤੇਲ ਦੀ ਕਮਾਈ ਤੋਂ ਇੱਕ ਪੈਨੀ ਲਏ ਬਿਨਾਂ ਅਹਿਮਦੀ ਮੁਸਲਮਾਨਾਂ ਦੇ ਚੰਦਿਆਂ ਤੋਂ ਬਣਾਈ ਜਾਂਦੀ ਹੈ। ਉਨ੍ਹਾਂ ਪਾਕਿਸਤਾਨ ਚ ਅਹਿਮਦੀ ਮੁਸਲਮਾਨਾਂ ਬਾਰੇ ਹੋ ਰਹੇ ਜ਼ੁਲਮਾਂ ਬਾਰੇ ਦਸਦੇ ਹੋਏ 1999 ਚ ਉਨ੍ਹਾਂ ਨੂੰ ਧਰਮ ਦੇ ਨਾਂ ਤੇ ਜੇਲ ਭੇਜੇ ਜਾਣ ਤੇ ਉਥੇ ਹੋਏ ਅਨੁਭਵਾਂ ਦੇ ਬਾਰੇ ਦਸਿਆ। ਉਨ੍ਹਾਂ ਦਸਿਆ ਕਿ ਕਟਰਪੰਥੀ ਨਾ ਸਿਰਫ਼ ਧਰਮ ਦੇ ਨਾਂ ਤੇ ਅਹਿਮਦੀ ਮੁਸਲਮਾਨਾਂ ਂਤੇ ਵੱਖ ਵੱਖ ਦੇਸ਼ਾਂ ਚ ਜ਼ੁਲਮ ਕਰਦੇ ਹਨ ਸਗੋਂ ਰਾਸ਼ਟਰ ਨੂੰ ਵੀ ਬਹੁਤ ਵਡਾ ਨੁਕਸਾਨ ਪਹੁੰਚਾ ਰਹੇ ਹੁੰਦੇ ਹਨ। ਇਸ ਮੋਕੇ ਜਰਮੀ ਹੰਟ ਨੇ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨਾਲ ਹੋਈ ਮੁਲਾਕਾਤ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸਲਾਮਾਬਾਦ ਦੇ ਹੋਏ ਵਿਕਾਸ ਬਾਰੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ।