April 22, 2026 5:02 am

ਮੋਟਰਸਾਈਕਲ ਤੇ ਸਕੂਟਰੀ ਦੀ ਆਹਮੋ-ਸਾਹਮਏ ਟੱਕਰ-3 ਗੰਭੀਰ ਜ਼ਖਮੀ

ਸ਼ਾਹਕੋਟ, 20 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਦੇਰ ਸ਼ਾਮ ਨਵਾਂ ਕਿਲਾ ਰੋੜ ‘ਤੇ ਇੱਕ ਮੋਟਰਸਾਈਕਲ ਅਤੇ ਐਕਟਵਾ ਸਕੂਟਰੀ ਦੀ ਆਹਮੋ-ਸ਼ਾਹਮਣੇ ਟੱਕਰ ਵਿੱਚ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮਾਡਲ ਥਾਣਾ ਸ਼ਾਹਕੋਟ ਦੇ ਐਸ.ਆਈ ਅਮਨਦੀਪ ਕੌਰ ਮੱਲ੍ਹੀ ਤੋ ਮਿਲੀ ਜਾਣਕਾਰੀ ਮੁਤਾਬਿਕ ਐਕਟਵਾ ਨੰਬਰ ਪੀ.ਬੀ.67-ਡੀ 3470 ‘ਤੇ ਸਵਾਰ ਸੁਖਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਮੁਹੱਲਾ ਕਰਤਾਰ ਨਗਰ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਧੂੜਕੋਟ ਸ਼ਾਹਕੋਟ ਜੋ ਕੇ ਆਪਣੇ ਕੰਮ ਤੋ ਵਾਪਸ ਸ਼ਾਹਕੋਟ ਨੂੰ ਆ ਰਹੇ ਸਨ ਅਤੇ ਸਾਹਮਣੇ ਤੋਂ ਵਿਸ਼ਾਲ ਪੁੱਤਰ ਬਲਵਿੰਦਰ ਸਿੰਘ ਅਤੇ ਜਸਕਰਨ ਸਿੰਘ ਵਾਸੀ ਮਾਣਕਪੁਰ ਦੇ ਮੋਟਰਸਾਈਕਲ ਨੰਬਰ ਪੀ.ਬੀ.67.ਡੀ.2561ਨਾਲ ਆਹਮੋ -ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ ਅੰਮ੍ਰਿਤਪਾਲ ਸਿੰਘ,ਸੁਖਪ੍ਰੀਤ ਸਿੰਘ ਅਤੇ ਵਿਸ਼ਾਲ ਮਾਣਕਪੁਰ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ 108 ਐਬੋਲੈਂਸ ਰਾਹੀ ਸ਼ਾਹਕੋਟ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਿਥੇ ਡਿਊਟੀ ਤੇ ਡਾਕਟਰ ਰਾਜਿੰਦਰ ਗਿੱਲ ਨੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਜਲੰਧਰ ਹਸਪਤਾਲ ਲਈ ਰੈਫਰ ਕਰ ਦਿੱਤਾ।

Send this to a friend