ਕਾਦੀਆਂ, 18 ਨਵੰਬਰ (ਸਲਾਮ)- ਅੰਤਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦਾ ਜਲਸਾ ਸਲਾਨਾ ਫਰਾਂਸ ਵਿੱਚ ਬੀਤੇ ਦਿਨੀ ਆਯੋਜਿਤ ਹੋਇਆ । ਇਸ ਜਲਸੇ ਦਾ ਸ਼ੁਭ ਆਰੰਭ ਪਵਿੱਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਆਰੰਭ ਹੋਇਆ ਇਸ ਤੋਂ ਓਪਰੰਤ ਮੁਸਲਿਮ ਜਮਾਤ ਅਹਿਮਦੀਆ ਦਾ ਝੰਡਾ ਲਹਿਰਾਇਆ ਗਿਆ ।ਅਤੇ ਇਸ ਮੋਕੇ ਕਿ ਫ੍ਰੈਂਚ ਦਾ ਰਾਸ਼ਟਰੀ ਝੰਡਾ ਵੀ ਲਹਿਰਾਇਆ ਗਿਆ ਇਸ ਸੰਬਧ ਵਿਚ ਪ੍ਰੈਸ ਦੇ ਨਾਂਅ ਜਾਰੀ ਪ੍ਰੈਸ ਰੀਲੀਜ ਰਾਂਹੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸੱਕਤਰ ਕੇ ਤਾਰਿਕ ਅਹਿਮਦ ਨੇ ਦਸਿਆ ਹੈ ਕਿ ਮੁਸਲਿਮ ਜਮਾਤ ਅਹਿਮਦੀਆ ਦਾ 27ਵਾਂ ਸਾਲਾਨ ਜਲਸਾ ਬੀਤੇ ਦਿਨੀ ਫਰਾਂਸ ਵਿਖੇ ਪੂਰੀ ਸ਼ਾਨੋ ਸ਼ੋਕਤ ਨਾਲ ਆਯੋਜਿਤ ਕੀਤਾ ਗਿਆ । ਇਸ ਜਲਸੇ ਦਾ ਬਾਕਾਇਦਾ ਓਦਘਾਟਨ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇ ਰੂਹਾਨੀ ਖਲੀਫਾ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਦੇ ਸੰਬੋਧਨ ਨਾਲ ਹੋਇਆ ਓਹਨਾਂ ਅੱਗੇ ਦਸਿਆ ਕਿ ਇਸ ਸੰਬੋਧਨ ਵਿਚ ਆਪ ਜੀ ਨੇ ਜਲਸਾ ਸਾਲਾਨਾ ਦੇ ਓਦੇਸ਼ ਬਾਰੇ ਫਰਮਾਇਆ ਕਿ ਇਹਨਾਂ ਜਲਸਿਆਂ ਦੀ ਬੁਨਿਆਦ ਬਾਨੀ ਜਮਾਤ ਅਹਿਮਦੀਆ ਹਜਰਤ ਮਿਰਜਾ ਗੁਲਾਮ ਅਹਿਮਦ ਸਾਹਿਬ ਨੇ ਰੱਖੀ ਸੀ ਆਪ ਜੀ ਨੇ ਫਰਮਾਇਆ ਕਿ ਜਲਸੇ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਰੂਹਾਨੀ ਅਤੇ ਨੈਤਿਕ ਸਥਿਤੀ ਬਾਰੇ ਸੋਚਣ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ ਲਈ ਇੱਕ ਉੱਤਮ ਅਵਸਰ ਪ੍ਰਦਾਨ ਕਰਦੀ ਹੈ। ਆਪ ਜੀ ਨੇ ਅੱਗੇ ਫਰਮਾਇਆ ਕਿ ਇਹ ਜਲਸਾ ਪੂਰੀ ਤਰ੍ਹਾਂ ਧਾਰਮਿਕ ਇਕੱਠ ਹੈ। ਇਸ ਪ੍ਰਕਾਰ ਇਸ ਸਮਾਗਮ ਦੇ ਸ਼ਾਮਿਲ ਹੋਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਥੇ ਸਿਰਫ ਧਾਰਮਿਕ, ਬੌਧਿਕ ਅਤੇ ਅਧਿਆਤਮਕ ਉਦੇਸ਼ਾਂ ਵਿੱਚ ਤਰੱਕੀ ਲਈ ਆਏ ਹਾਂ. ਤਿੰਨ ਦਿਨਾਂ ਲਈ ਸਾਡੀ ਚਿੰਤਾ ਸਾਡੀ ਨੈਤਿਕਤਾ, ਗਿਆਨ ਅਤੇ ਅਧਿਆਤਮਿਕਤਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਦੀ ਪੂਰਤੀ ਹੋਣੀ ਚਾਹੀਦੀ ਹੈ. “ ਸੰਬੋਧਨ ਦੌਰਾਨ, ਆਪ ਜੀ ਨੇ ਧਾਰਮਿਕਤਾ ਨੂੰ ਅਪਣਾਉਣ ਦੀ ਮਹੱਤਤਾ ਬਾਰੇ ਗੱਲ ਕੀਤੀ । ਆਪ ਜੀ ਨੇ ਦਿਨ ਵਿਚ ਪੰਜ ਵਾਰ ਨਮਾਜ ਅਦਾ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦਸਿਆ “ਮਸਜਿਦ ਵਿਚ ਨਮਾਜ਼ ਪੜ੍ਹਨ ਆਉਣਾ ਕਾਫੀ ਨਹੀਂ ਹੈ। ਇਸ ਦੀ ਬਜਾਏ, ਸਰਵ ਸ਼ਕਤੀਮਾਨ ਅੱਲ੍ਹਾ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਦ੍ਰਿੜਤਾ ਨਾਲ ਮਸਜਿਦ ਵਿਚ ਆਉਣਾ ਮਹੱਤਵਪੂਰਣ ਹੈ।