Skip to content
Independent perspectives. Global stories.
BREAKING

ਦਸਵੀਂ ਦਾ ਨਤੀਜਾ ਹੁਣ 2 ਜੂਨ ਨੂੰ

Share this story

ਅਜੀਤਗੜ੍ਹ, 28 ਮਈ (ਪੀ.ਟੀ.)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਦੀ ਮਾਰਚ-2014 ਦੀ ਪ੍ਰੀਖਿਆ ਦਾ ਨਤੀਜਾ 2 ਜੂਨ ਨੂੰ ਸਵੇਰੇ 11 ਵਜੇ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਦੇ ਕਮੇਟੀ ਰੂਮ ’ਚ ਐਲਾਨਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਧਾਲੀਵਾਲ ਨੇ ਦੱਸਿਆ ਕਿ ਇਹ ਨਤੀਜਾ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਵੱਲੋਂ ਐਲਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਨਿਕਧਾਰਿਤ ਸਮੇਂ ਅਨੁਸਾਰ ਇਹ ਨਤੀਜਾ 10 ਜੂਨ ਨੂੰ ਐਲਾਨਿਆ ਜਾਣਾ ਸੀ ਅਤੇ ਇਸੇ ਦੌਰਾਨ ਬੋਰਡ ਦੇ ਅਧਿਕਾਰੀਆਂ ਵੱਲੋਂ ਇਹ ਨਤੀਜਾ 30 ਮਈ ਨੂੰ ਐਲਾਨਣ ਦਾ ਯਤਨ ਵੀ ਕੀਤਾ ਗਿਆ ਸੀ, ਪਰ ਕੁਝ ਜ਼ਰੂਰੀ ਕਾਰਨਾਂ ਕਰਕੇ ਉਕਤ ਤਰੀਕਾਂ ਅਨੁਸਾਰ ਇਹ ਨਤੀਜਾ ਨਹੀਂ ਐਲਾਨਿਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਇਹ ਨਤੀਜਾ ਹੁਣ 2 ਜੂਨ ਨੂੰ ਐਲਾਨਿਆ ਜਾਵੇਗਾ।

WRITTEN BY