Skip to content
Independent perspectives. Global stories.
BREAKING

ਅੱਪਰਾ ਨੇੜੇ ਪੋਥੀ ਸਾਹਿਬ ਦੇ ਅੰਗਾਂ ਦੀ ਬੇਅਦਬੀ ਪੁਲਿਸ ਵੱਲੋਂ ਦੋਸ਼ੀ ਖਿਲਾਫ ਮੁਕੱਦਮਾ ਦਰਜ

Share this story

ਅੱਪਰਾ, 13 ਨਵੰਬਰ (ਲਾਲਕਮਲ)- ਜਿੱਥੇ ਕਿ ਸਾਰੀ ਦੁਨੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ਼ ਜੀ ਦਾ ਪੰਜ ਸੋ ਪੰਜਾਹ ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਸਮੂਹ ਸੰਗਤ ਨੂੰ ਗੁਰੂ ਜੀ ਦੀ ਬਾਣੀ ਨਾਲ ਜੋੜਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਕੁਝ ਨ ਸਮਝ ਲੋਕਾਂ ਵਲੋਂ ਗੁਰੂ ਘਰ ਦੀ ਬਾਣੀ ਦੀ ਬੇਅਦਬੀ ਕਰਨ ਦੀ ਇੱਕ ਘਟਨਾਂ ਨੇ ਸਾਰੀ ਸੰਗਤ ਦੀਆਂ ਧਾਰਮਿਕ ਭਾਵਨਾਮਾ ਨੂੰ ਭਾਰੀ ਠੇਸ ਪੁੰਹਚਾਈ ਹੈ ਇਹ ਬੇਹੱਦ ਨਿੰਦਣਯੋਗ ਘਟਨਾਂ ਕਸਬਾ ਅੱਪਰਾ ਦੇ ਨਜ਼ਦੀਕੀ ਪਿੰਡ ਛੋਕਰਾਂ ਵਿੱਖੇ ਵਾਪਰੀ ਜਿੱਥੇ ਇੱਕ ਪੜੇ ਲਿਖੇ ਪਰਿਵਾਰ ਵਲੋਂ ਘਰ ਦੀ ਸਫਾਈ ਕਰਦੇ ਸਮੇਂ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਅਗਨਭੇਟ ਕਰਕੇ ਗੰਦੀ ਨਾਲੀ ਵਿੱਚ ਸੁੱਟ ਦਿੱਤਾ ਗਿਆ ਅੱਜ ਪਿੰਡ ਦੇ ਕੁਝ ਨੌਜਵਾਨਾਂ ਨੇ ਜਦੋਂ ਗੁੱਟਕਾ ਸਾਹਿਬ ਦੇ ਅੱਧ ਜਲੇ ਅੰਗਾਂ ਨੂੰ ਦੇਖਿਆ ਤਾਂ ਉਹਨਾਂ ਨੇ ਇਸ ਦੀ ਸੂਚਨਾ ਪਿੰਡ ਦੇ ਗ੍ਰੰਥੀ ਸਿੰਘ ਨੂੰ ਦਿੱਤੀ ਦੇਖਦੇ ਹੀ ਦੇਖਦੇ ਕਈ ਸਿੱਖ ਜਥੇਬੰਧੀਆਂ ਦਾ ਇੱਕਠ ਪਿੰਡ ਛੋਕਰਾਂ ਵਿੱਚ ਹੋ ਗਿਆ ਇਹਨਾ ਸਭ ਜਥੇਬੰਧੀਆਂ ਦੀ ਅਗਵਾਈ ਭਾਈ ਮਨਜੀਤ ਸਿੰਘ ਖਾਲਸਾ ਕਰ ਰਹੇ ਸਨ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਹੀ ਐਸ ਐਚ ਓ ਸੁੱਖਾ ਸਿੰਘ ਸਮੇਤ ਪੁਲਿਸ ਪਾਰਟੀ ਪੁੰਹਚੇ ਅਤੇ ਉਹਨਾਂ ਨੇ ਸਬੰਧਤ ਵਿਆਕਤੀਆ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਜਥੇਬੰਧੀਆਂ ਨੂੰ ਦਿੱਤਾ ਜਿਸ ਤੇ ਪਿੰਡ ਵਿੱਚ ਹਲਾਤ ਕਾਬੂ ਵਿੱਚ ਹੋਏ ਇਸ ਦੇ ਤਰੁੰਤ ਬਾਅਦ ਐਸ ਐਚ ਓ ਗੁਰਾਇਆ ਕੇਵਲ ਸਿੰਘ ਵੀ ਮੌਕੇ ਨੇ ਪੁਹਿੰਚ ਗਏ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਯੂਨੀਅਰ ਸਟੱਡੀ ਸਕੂਲ ਅੱਪਰਾ ਦੀ ਪਿੰਸੀਪਲ ਅੰਬਿਕਾ ਸੋਨੀ ਦੇ ਖਿਲਾਫ ਧਾਰਾ ੨੯੫ ਅਧੀਨ ਮੁਕੱਦਮਾ ਦਰਜ਼ ਕਰਕੇ ਉਸ ਨੂੰ ਜਲਦੀ ਹਿਰਾਸਤ ਵਿੱਚ ਲੈਣ ਦਾ ਲੋਕਾਂ ਨੂੰ ਭਰੋਸਾ ਦਵਾਇਆ ਇਸ ਮੌਕੇ ਖਾਸ ਤੌਰ ਤੇ ਜਲੰਧਰ ਤੋਂ ਐਸ ਪੀ ਡੀ ਬਾਹੀਆ ਪੁੰਹਚੇ ਅਤੇ ਉਹਨਾਂ ਨੇ ਸਾਰੀ ਸੰਗਤ ਦਾ ਪੁਲਿਸ ਨਾਲ ਸਹਿਯੋਗ ਕਰਨ ਤੇ ਧੰਨਵਾਦ ਕੀਤਾ ਇਸ ਮੌਕੇ ਭਾਰੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਮੋਹਤਵਰ ਵਿਆਕਤੀ ਹਾਜ਼ਰ ਸਨ।

WRITTEN BY