ਸੰਗਰੁਰ, 13 ਨਵੰਬਰ (ਪਰਮਜੀਤ ਸਿੰਘ ਲੱਡਾ)- ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਮ੍ਰਿਤਕ ਜਵਾਨ ਬਲਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਨੂੰ 55000/-ਰੁਪੈ ਵੈਲਫੇਅਰ ਦਾ ਚੈੱਕ ਆਰਥਿਕ ਸਹਾਇਤਾ ਵਜੋਂ ਦਿੱਤਾ ਗਿਆ। ਇਹ ਜਵਾਨ ਅਮਨ ਕਾਨੂੰਨ ਵਿੱਚ ਥਾਣਾ ਸਿਟੀ ਸੁਨਾਮ ਡਿਊਟੀ ਕਰਦਾ ਸੀ, ਜਿਸ ਦੀ ਐਕਸੀਡੈਟ ਕਾਰਨ ਮੌਤ ਹੋ ਗਈ ਸੀ। ਇਸ ਮੌਕੇ ਤੇ ਕਮਾਂਡੈਂਟ ਧਾਲੀਵਾਲ ਵਲੋਂ ਦੱਸਿਆ ਗਿਆ ਕਿ ਮ੍ਰਿਤਕ ਜਵਾਨ ਬਲਵਿੰਦਰ ਸਿੰਘ ਦੇ ਲੜਕੇ ਨੂੰ ਮਹਿਕਮੇ ਵਿੱਚ ਭਰਤੀ ਕਰਨ ਸਬੰਧੀ ਕੇਸ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਹਰੇਕ ਕੰਮਕਾਜ/ਸਹਾਇਤਾ ਲਈ ਤਿਆਰ ਰਹਿਣਗੇ ਅਤੇ ਮਹਿਕਮਾਂ ਹਮੇਸ਼ਾ ਜਵਾਨ ਬਲਵਿੰਦਰ ਸਿੰਘ ਦੀਆਂ ਨਿਭਾਈਆਂ ਸੇਵਾਵਾਂ ਪ੍ਰਤੀ ਰਿਣੀ ਰਹੇਗਾ।ਇਸ ਮੌਕੇ ਤੇ ਬਰਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਖਨੌਰੀ ਗੁਰਮੀਤ ਸਿੰਘ ਗੋਗਾ ਅਤੇ ਪੰਚਾਇਤ ਮੈਂਬਰ ਪ੍ਰਵੀਨ ਕੁਮਾਰ ਖਨੌਰੀ ਵੀ ਹਾਜ਼ਰ ਸਨ।



