Skip to content
Independent perspectives. Global stories.
BREAKING

ਸਰਕਾਰੀ ਸੀ.ਸੈ. ਸਕੂਲ ਮਾਝੀ ਵਿਖੇ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡੇ

Share this story

ਭਵਾਨੀਗੜ੍ਹ, 4 ਨਵੰਬਰ (ਕ੍ਰਿਸ਼ਨ ਗਰਗ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਝੀ ਵਿਖੇ ਅੱਜ ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਨੇ ਸਰਕਾਰ ਦੀ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡਣ ਦੀ ਰਸਮ ਅਦਾ ਕੀਤੀ । ਇਸ ਮੌਕੇ ਸਿੰਗਲਾ ਨੇ ਪਿੰਡ ਮਾਝੀ ਤੇ ਮਾਝਾ ਦੇ ਵਾਟਰ ਟਰੀਟਮੈਂਟ ਪਲਾਂਟਾਂ ਦੇ ਉਦਘਾਟਨ ਵੀ ਕੀਤੇ। ਇਸ ਮੌਕੇ ਸ੍ਰੀ ਸਿੰਗਲਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਾਨੀਗੜ੍ਹ ਬਲਾਕ ਦੇ ਸਾਰੇ 67 ਪਿੰਡਾਂ ਅੰਦਰ ਪਾਣੀ ਦੇ ਸੁਚੱਜੇ ਨਿਕਾਸ ਲਈ 14 ਕਰੋੜ ਦੀ ਲਾਗਤ ਨਾਲ ਛੱਪੜਾਂ ਦੀ ਉਸਾਰੀ ਕਰਵਾਈ ਗਈ ਹੈ ,ਜਿਸ ਨਾਲ ਇਹ ਪੰਜਾਬ ਦਾ ਪਹਿਲਾ ਬਲਾਕ ਬਣ ਗਿਆ ਜਿੱਥੇ ਸਾਰੇ ਪਿੰਡਾਂ ਵਿੱਚ ਪਾਣੀ ਦੀ ਨਿਕਾਸ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਸਕੂਲ ਦੀ ਸੱਤਵੀ ਜਮਾਤ ਦੀ ਲੜਕੀ ਜਸਪ੍ਰੀਤ ਕੌਰ ਵੱਲੋਂ ਸਟੇਜ ਤੇ ਆਕੇ ਰੱਖੀਆਂ ਮੰਗਾਂ ਦੇ ਅਧਾਰ ਤੇ ਨਵੇਂ ਕਮਰਿਆਂ ਦੀ ਉਸਾਰੀ ,ਕੁੱਝ ਕਮਰਿਆਂ ਦੀਆਂ ਛੱਤਾਂ ਬਦਲਣ,ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ,ਝੁੱਲੇ ਦੇਣ,ਖੇਡ ਕਿਟਾਂ ਦੇਣ ਅਤੇ ਮਾਰਚ 2020 ਤੱਕ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਦਾ ਐਲਾਨ ਕੀਤਾ । ਇਸੇ ਤਰਾਂ ਪ੍ਰਾਇਮਰੀ ਸਕੂਲ ਮਾਝੀ ਅੰਦਰ 14 ਲੱਖ ਦੀ ਲਾਗਤ ਨਾਲ ਕੀਤੀ ਉਸਾਰੀ ਦਾ ਨਰੀਖਣ ਵੀ ਕੀਤਾ। ਉਨ੍ਹਾਂ ਪੰਜਵੀਂ ਜਮਾਤ ਦੀ ਹੋਣਹਾਰ ਲੜਕੀ ਨਵਦੀਪ ਕੌਰ ਦਾ ਵੀ ਸਨਮਾਨ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼ਿੰਦਰਪਾਲ ਕੌਰ ਨੇ ਸ੍ਰੀ ਸਿੰਗਲਾ ਦਾ ਸਵਾਗਤ ਕੀਤਾ । ਇਸ ਮੌਕੇ ਸੁਭਾਸ਼ ਚੰਦਰ ਜਿਲਾ ਸਿਖਿਆ ਅਫਸਰ ਸੰਗਰੂਰ, ਬੀ .ਡੀ .ਪੀ .ਓ ਭਵਾਨੀਗੜ੍ਹ ਪ੍ਰਵੇਸ ਗੋਇਲ ,ਵਰਿੰਦਰ ਕੁਮਾਰ ਪੰਨਵਾਂ, ਸੁਰਿੰਦਰ ਸਿੰਘ ਭਰੂਰ, ਜਗਤਾਰ ਨਮਾਦਾ, ਮੇਜਰ ਸਿੰਘ ਸੇਖੋਂ, ਲੈਕਚਰਾਰ ਮਾਲਵਿੰਦਰ ਸਿੰਘ, ਕੁਲਦੀਪ ਸਿੰਘ ਜੋਸ਼ੀ, ਮਹਿੰਦਪਾਲ ਸਰਪੰਚ, ਕਾਂਗਰਸੀ ਆਗੂ ਮਹੇਸ ਕੁਮਾਰ ਮੇਸੀ, ਗੁਰਪ੍ਰੀਤ ਸਿੰਘ ਕੰਧੋਲਾ, ਸਰਪੰਚ ਦਰਸਨ ਜੱਜ ਬਾਲਦੀਆ ਅਤੇ ਬਲਵਿੰਦਰ ਘਾਬਦੀਆ, ਬਿੱਟੂ ਖਾਨ, ਰਾਧੇ ਸਿਆਮ ਬਲਾਕ ਸੰਮਤੀ ਮੈਂਬਰ, ਸਿਮਰਜੀਤ ਸਿੰਘ ਸਰਪੰਚ ਫੱਮਣਵਾਲਾ ਵੀ ਹਾਜ਼ਰ ਸਨ।

WRITTEN BY