Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਨੇ ਸੁਣੀਆਂ ਹਲਕੇ ਦੀਆਂ ਮੁਸ਼ਕਿਲਾਂ

Share this story

ਚੋਹਲਾ ਸਾਹਿਬ, 31 ਅਕਤੂਬਰ (ਰਾਕੇਸ਼ ਬਾਵਾ, ਪਰਮਿੰਦਰ ਚੋਹਲਾ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਹਲਕੇ ਖਡੂਰ ਸਾਹਿਬ ਵਿੱਚ ਪੈਦੇ ਆਪਣੇ ਜੱਦੀ ਪਿੰਡ ਬ੍ਰਹਮਪੁਰ ਵਿਖੇ ਪਾਰਟੀ ਵਰਕਰਾਂ ਨਾਲ ਹਲਕੇ ਖਡੂਰ ਸਾਹਿਬ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਗੌਰਤਾਲਬ ਹੈ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰ ਤੰਦਰੁਸਤ ਹੋਣ ਤੌ ਬਾਅਦ ਅੱਜ ਆਪਣੇ ਹਲਕੇ ਖਡੂਰ ਸਾਹਿਬ ਵਿੱਚ ਪੈਦੇ ਆਪਣੇ ਜੱਦੀ ਪਿੰਡ ਬ੍ਰਹਮਪੁਰ ਵਿਖੇ ਪਹੁੰਚੇ ਸਨ।ਜਿੱਥੇ ਪਾਰਟੀ ਵਰਕਰਾਂ ਨੇ ਉਹਲਾਂ ਦਾ ਗਰਮ ਜੋਸ਼ੀ ਸਵਾਗਤ ਕੀਤਾ।ਜਥੇਦਾਰ ਬ੍ਰਹਮਪੁਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਪਾਰਟੀ ਵਰਕਰਾਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਉਨਾਂ ਦੀ ਤੰਦਰੁਸਤੀ ਲਈ ਦਿਨ-ਰਾਤ ਅਰਦਾਸਾਂ ਕੀਤੀਆਂ।ਉਨਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲ ਗੁਰਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਤੇ ਪਾਰਟੀ ਬਾਜੀ ਤੋ ਉਪਰ ਉੱਠ ਕੇ ਸਿੱਖੀ ਦੀ ਚੜ੍ਹਦੀ ਕਲ੍ਹਾਂ ਲਈ ਉਪਰਾਲਾ ਕਰਨ।ਇਸ ਮੌਕੇ ਜਥੇਦਾਰ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਐਮ.ਐਲ.ਏ, ਜਥੇਦਾਰ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਬਰ, ਮਨਮੋਹਨ ਸਿੰਘ ਸਠਿਆਲਾ ਸਾਬਕਾ ਐਮ.ਐਲ.ਏ, ਦਲਜੀਤ ਸਿੰਘ ਗਿੱਲ ਜਿਲ੍ਹਾ ਪ੍ਰਧਾਨ, ਕਸ਼ਮੀਰ ਸਿੰਘ ਸੰਘਾ, ਡੀ.ਐਸ.ਪੀ ਰਤਨ ਸਿੰਘ ਪੱਖੋਕੇ, ਕੁਲਦੀਪ ਸਿੰਘ ਸਾਬਕਾ ਡੀ.ਐਸ.ਪੀ., ਮਾਸਟਰ ਦਲਬੀਰ ਸਿੰਘ, ਮਾਸਟਰ ਗੁਰਨਾਮ ਸਿੰਘ, ਜਗਜੀਤ ਸਿੰਘ ਨਿੱਕਾ ਚੋਹਲਾ, ਹਰਦਿਆਲ ਸਿੰਘ ਨਿੱਕਾ ਚੋਹਲਾ, ਬਲਬੀਰ ਸਿੰਘ ਬੱਲੀ, ਕੈਪਟਨ ਸਵਰਨ ਸਿੰਘ ਆਦਿ ਹਾਜ਼ਰ ਸਨ।

WRITTEN BY