ਰਾਜਪੁਰਾ, 20 ਅਕਤੂਬਰ (ਦਇਆ ਸਿੰਘ)- ਅਜ ਥਾਣਾ ਖੇੜੀ ਗੰਡਿਆਂ ਦੀ ਪੈਂਦੀ ਨਰਵਾਣਾ ਬਰਾਂਚ ਨਹਿਰ ਵਿਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।ਜਿਸ ਨੂੰ ਪੁਲਿਸ ਨੇ ਰਾਜਪੁਰਾ ਸਿਵਲ ਹਸਪਤਾਲ ਵਿਚ 72 ਘੱਟੇ ਲਈ ਮੋਰਚਰੀ ਰਖਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖੇੜੀ ਗੰਡਿਆਂ ਐਸਐਚਓ ਸੋਹਣ ਸਿੰਘ ਨੇ ਦੱਸਿਆ ਕਿ ਅੱਜ ਇੱਕ ਵਿਅਕਤੀ ਨਹਿਰ ਵਿੱਚ ਡਿਗ ਗਿਆ ਸੀ ਜਿਸ ਨੂੰ ਗੋਤਾਖੋਰਾਂ ਦੀ ਬਾਹਰ ਕੱਢ ਲਿਆ ਹੈ ਜਿਸ ਦੀ ਪਹਿਚਾਣ ਨਹੀਂ ਹੋ ਸਕੀ ਹੈ ਉਸ ਦਾ ਹੁਲੀਆ ਸਿਰ ਤੋਂ ਮੋਨਾ ਦਾੜ੍ਹੀ ਕਲੀਨਸ਼ੇਵ ਮੁੱਛਾਂ ਰੱਖੀਆਂ ਹੋਈਆਂ ਹਨ ਅਤੇ ਕਰੀਮ ਰੰਗ ਦੀ ਸ਼ਰਟ ਤੇ ਪੈਂਟ ਪਾਈ ਹੋਈ ਹੈ।ਉਸ ਦੀ ਉਮਰ ਕਰੀਬ 50 ਸਾਲ ਕੱਦ 5 ਫੁੱਟ 8 ਇੰਚ ਹੈ।ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਲਈ ਸਿਵਲ ਹਸਪਤਾਲ ਰਾਜਪੁਰਾ ਵਿੱਚ ਮੋਰਚਰੀ ਵਿੱਚ ਰਖਵਾ ਦਿੱਤਾ ਹੈ।



