Skip to content
Independent perspectives. Global stories.
BREAKING

ਫਾਇਰ ਅਫ਼ਸਰ ਨੇ ਅੱਗ ਲੱਗਣ ਅਤੇ ਉਸ ਤੋਂ ਬਚਾਅ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ

Share this story

ਮਾਲੇਰਕੋਟਲਾ, 17 ਅਕਤੂਬਰ (ਅਫਸਰ ਅਨਸਾਰੀ)- ਇਲਾਕਾ ਭੁਮਸੀ ਦੇ ਮੁਸਲਿਮ ਸੀਨੀ.ਸਕੈਡਰੀ ਸਕੂਲ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਗਰ ਕੌਸਲ ਦੇ ਫਾਇਰ ਅਫ਼ਸਰ ਇੰਸਪੈਕਟਰ ਸ੍ਰੀ ਹਰੀ ਚੰਦ ਨੇ ਅੱਗ ਲੱਗਣ ਅਤੇ ਉਸ ਤੋਂ ਬਚਾਅ ਬਾਰੇ ਵਿਸਥਾਰਪੂਰਕ ਪੂਰਵਕ ਜਾਣਕਾਰੀ ਦਿੰਦਿਆ ਇਸ ਦੇ ਬਚਾਅ ਪੱਖ ਤੇ ਚਾਨਣਾ ਪਾਇਆ। ਇਸ ਮੌਕੇ ਉਨਾਂ ਡਰਿੱਲ ਕਰਵਾਉਦਿਆਂ ਦੱਸਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਅਚਾਨਕ ਵਾਪਰਦੀਆਂ ਹਨ ਜਿਨ੍ਹਾਂ ਤੋਂ ਬਚਾਅ ਲਈ ਹਮੇਸ਼ਾਂ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਅੱਗ ਲੱਗਣ ਤੋ ਬਾਅਦ ਬਚਾਅ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਹੀ ਵੱਡੇ ਹਾਦਸੇ ਵਾਪਰਦੇ ਹਨ। ਉਨ੍ਹਾਂ ਇਸ ਮੌਕੇ ਅੱਗ ਲੱਗਣ ਮੌਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੇ ਅੱਗ ਤੇ ਕਾਬੂ ਪਾਉਣ ਬਾਰੇ ਵੀ ਵਿਸਤਾਰ ਸਹਿਤ ਜਾਣੂ ਕਰਵਾਇਆ । ਉਨ੍ਹਾਂ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਬਾਰੇ ਵੀ ਦੱਸਿਆ । ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਆਰਿਫ ਸਲੀਮ ਅਤੇ ਚੈਅਰਮੇਨ ਮੁਹੰਮਦ ਹਾਰੂਨ ਨੇ ਫਾਇਰ ਅਫਸਰ ਦਾ ਉਨ੍ਹਾਂ ਦੀ ਸੰਸਥਾ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਮਹੱਤਵਪੂਰਨ ਜਾਣਕਾਰੀਆਂ ਦੇਣ ਲਈ ਧੰਨਵਾਦ ਕੀਤਾ, ਇਸ ਤੋਂ ਪਹਿਲਾਂ ਮੈਨੇਜਰ ਡਾ.ਮੂਹੰਮਦ ਰਮਜਾਨ ,ਕੌਆਰਡੀਨੇਟਰ ਮੁਹੰਮਦ ਰਾਸ਼ਿਦ ਕਮੇਟੀ ਮੈਂਬਰ ਮੁਹੰਮਦ ਇਸ਼ਹਾਕ ਲਿਬੜਾ ਆਦਿ ਨੇ ਫਾਇਰ ਅਫ਼ਸਰ ਸ੍ਰੀ ਹਰੀ ਚੰਦ ਦਾ ਸੰਸਥਾ ‘ਚ ਆਉਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਸਨ। ਵਿਦਿਆਥੀਆ ਵੱਲੋ ਫਾਇਰ ਅਫਸਰ ਤੋ ਸਵਾਲ ਵੀ ਪੁਛੇ ਗਏ ਜਿਸ ਦਾ ਫਾਇਰ ਅਫਸਰ ਨੇ ਮੌਕੇ ਤੇ ਹੀ ਜਵਾਬ ਦਿੱਤਾ।ੋ

WRITTEN BY