Skip to content
Independent perspectives. Global stories.
BREAKING

ਪਿੰਡ ਰੰਗੀਲਪੁਰ ਨੇੜੇ ਭਾਖੜਾ ‘ਚੋਂ ਪੁਲਿਸ ਮੁਲਾਜ਼ਮ ਦੀ ਲਾਸ਼ ਬਰਾਮਦ

Share this story

ਰੂਪਨਗਰ, 8 ਅਕਤੂਬਰ (ਲਾਡੀ ਖਾਬੜਾ)- ਪਿੰਡ ਰੰਗੀਲਪੁਰ ਦੇ ਨਜ਼ਦੀਕ ਭਾਖੜਾ ਨਹਿਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਬਰਾਮਦ ਕੀਤੀ ਗਈ ਅਤੇ ਪੁਲਿਸ ਮੁਲਾਜ਼ਮ ਦਿਮਾਗੀ ਤੌਰ ‘ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਜੋਕਿ ਮੋਰਿੰਡਾ ਥਾਣਾ ਸਦਰ ਵਿਖੇ ਹੌਲਦਾਰ ਤੈਨਾਤ ਸੀ । ਮ੍ਰਿਤਕ ਦੀ ਪਹਿਚਾਨ ਪ੍ਰਕਾਸ਼ ਕੁਮਾਰ ਨਿਵਾਸੀ ਪਿੰਡ ਬਹੁਤ ਪਿੰਡ (ਭਰਤਗੜ) ਦੇ ਰੂਪ ਵਜੋਂ ਹੋਈ ਹੈ। ਥਾਣਾ ਸਿੰਘ ਭਗਵੰਤਪੁਰ ਦੇ ਏਐੱਸਆਈ ਸੁਭਾਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਗੋਤਾਖੋਰਾਂ ਦੀ ਟੀਮ ਸੁਰੇਸ਼ ਕੁਮਾਰ, ਮਾਲਟਾ, ਹਰਬੰਸ, ਸੁਭਾਸ਼ ਅਤੇ ਗੁਰਦਿਆਲ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ। ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਸੁਖਪ੍ਰੀਤ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰਕਾਸ਼ ਕੁਮਾਰ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ, ਜੋਕਿ ਮੋਰਿੰਡਾ ਸਦਰ ਥਾਣੇ ਵਿੱਚ ਤੈਨਾਤ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਸਵੇਰੇ ਘਰ ਵਲੋਂ ਡਿਊਟੀ ਉੱਤੇ ਗਿਆ ਸੀ ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਭਾਖੜਾ ਨਹਿਰ ਉੱਤੇ ਮੱਛੀਆਂ ਨੂੰ ਆਟਾ ਪਾਉਂਦੇ ਸਮੇਂ ਅਚਾਨਕ ਪੈਰ ਸਲਿਪ ਹੋ ਗਿਆ।

WRITTEN BY