May 24, 2026 4:19 am

ਬਾਬਾ ਬੁੱਢਾ ਜੀ ਦੇ ਮੇਲੇ ਸਬੰਧੀ ਆਟੋ ਯੂਨੀਅਨ ਵੱਲੋਂ ਚਾਹ ਪਕੌੜਿਆਂ ਦੇ ਲੰਗਰ ਦੀ ਸ਼ੁਰੂਆਤ

ਝਬਾਲ, 2 ਅਕਤੂਬਰ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਬਾਬਾ ਬੁੱਢਾ ਸਾਹਿਬ ਜੀ ਦੇ 6.7.ਤੇ 8 ਅਕਤੂਬਰ ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਸਬੰਧ ਚ ਬਾਬਾ ਬੁੱਢਾ ਆਟੋ ਯੂਨੀਅਨ ਵੱਲੋ ਅੱਜ ਮੇਲੇ ਵਿੱਚ ਪੁੱਜਣ ਵਾਲੀਆ ਸੰਗਤਾਂ ਲਈ ਚਾਹ ਪਕੌੜਿਆ ਦੇ ਲੰਗਰ ਦੀ ਸੁਰੂਆਤ ਕਰ ਦਿੱਤੀ ਗਈ। ਇਸ ਤੋਂ ਪਹਿਲਾ ਯੂਨੀਅਨ ਵੱਲੋਂ ਗ੍ਰੰਥੀ ਸਹਿਬਾਨ ਦੁਆਰਾ ਅਰਦਾਸ ਕਰਵਾਏ ਜਾਣ ਉਪਰੰਤ ਵਿਸੈਸ ਤੌਰ ‘ਤੇ ਪੁੱਜੇ ਗੁਰਦੁਆਰਾ ਬੀੜ ਸਹਿਬ ਦੇ ਮੈਨਜਰ ਸ੍ਰ ਗੁਰਾ ਸਿੰਘ ਮਾਨ, ਅਡੀਸਨਲ ਮੈਨਜਰ ਸ੍ਰ ਸਤਨਾਮ ਸਿੰਘ ਝਬਾਲ, ਸੁਰਿੰਦਰ ਸਿੰਘ ਚੂਸਲੇਵੜ,ਦਿਲਬਾਗ ਸਿੰਘ ਝਬਾਲ ਨੂੰ ਗੁਰੂ ਘਰ ਦੀ ਬਖਸ਼ਿਸ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਜਦ ਕਿ ਇਸ ਮੌਕੇ ਯੂਨੀਅਨ ਪ੍ਰਧਾਨ ਗੁਰਵਿੰਦਰ ਸਿੰਘ ਮਾਲੂਵਾਲ,ਬਾਬਾ ਸਤਨਾਮ ਸਿੰਘ ਸੱਤਾ ਠੱਠਾ,ਨਿੰਦਰ ਸਿੰਘ ਬਘਿਆੜੀ,ਸੁਰਜੀਤ ਸਿੰਘ ਝਬਾਲ,ਨਿਰਮਲ ਸਿੰਘ ਝਬਾਲ ਖੁਰਦ,ਜਸਪਾਲ ਸਿੰਘ ਝਬਾਲ,ਬਿੱਟੂ ਕੋਟ ਸਿਵਿਆਂ,ਮਨਜੀਤ ਸਿੰਘ ਠੱਠਾ,ਸੁਖਵਿੰਦਰ,ਬਲਵਿੰਦਰ ਸਿੰਘ,ਸੁਖਮਨਦੀਪ ਸਿੰਘ ਮਾਲੂਵਾਲ,ਆਦਿ ਵੀ ਹਾਜ਼ਰ ਸਨ।

Send this to a friend