Skip to content
Independent perspectives. Global stories.
BREAKING

ਹਾਕਮਵਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਲੈਂਟਰ ਪਾਇਆ

Share this story

ਬੋਹਾ, 30 ਸਤੰਬਰ(ਸੰਤੋਖ ਸਿੰਘ ਸਾਗਰ)- ਨੇੜਲੇ ਪਿੰਡ ਹਾਕਮਵਾਲਾ ਦੀ ਸਮੂਹ ਸਾਧ ਸੰਗਤ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਦਾ ਲੈਂਟਰ ਸ਼ਰਧਾ ਤੇ ੳੇਤਸ਼ਾਹ ਨਾਲ ਪਾਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਕਾਲਾ ਅਤੇ ਖਜਾਨਚੀ ਸੰਸਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਨਾ ਹੋਣ ਕਾਰਨ ਬਰਸਾਤ ਆਦਿ ਦੇ ਦਿਨਾਂ ਵਿੱਚ ਖੁਸ਼ੀ ਗਮੀ ਦੇ ਸਮਾਗਮਾਂ ਮੌਕੇ ਸੰਗਤਾਂ ਨੂੰ ਲੰਗਰ ਛਕਾੳਣ ਵਿੱਚ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸੀ। ਜਿਸ ਕਾਰਨ ਸਮੂਹ ਨਗਰ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਬਣਾਉਣ ਦਾ ਫੇਸਲਾ ਲਿਆ ਗਿਆ। ਜਿਸਦਾ ਅੱਜ ਲੈਂਟਰ ਪਾਇਆ ਗਿਆ ਹੈ।

WRITTEN BY