Skip to content
Independent perspectives. Global stories.
BREAKING

ਸੀਨੀਅਰ ਸਿਟੀਜ਼ਨ ਸਮਾਜ ਭਲਾਈ ਸੰਸਥਾਂ ਸੰਗਰੂਰ ਵੱਲੋਂ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਸਮਾਗਮ 1 ਨੂੰ

Share this story

ਸੰਗਰੂਰ, 29 ਸਤੰਬਰ (ਪਰਮਜੀਤ ਸਿੰਘ ਲੱਡਾ)- ਸਥਾਨਕ ਤਹਿਸੀਲ ਕੰਪਲੈਕਸ ਜਿਲ੍ਹਾ ਪੈਨਸਨਰਜ ਭਵਨ ਵਿਖੇ ਸਟੇਟ ਮਨਿਸਟੀਰੀਅਲ ਐਂਡ ਅਲਾਇਡ ਪੈਨਸਨਰਜ ਵੈਲਫੇਅਰ ਐਸੋਸੀਏਸਨ ਜਿਲ੍ਹਾ ਸੰਗਰੂਰ ਵੱਲੋਂ ਵਿਸ਼ੇਸ ਸਨਮਾਨ ਸਮਾਰੋਹ ਦਾ ਆਯੋਜਨ ਸੂਬਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਜਿਲ੍ਹਾ ਪ੍ਰਧਾਨ ਸ੍ਰੀ ਜਸਵੀਰ ਸਿੰਘ ਖਾਲਸਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸਰਪ੍ਰਸਤ ਡਾ.ਚਰਨਜੀਤ ਉਡਾਰੀ ਅਤੇ ਇੰਜ: ਪ੍ਰਵੀਨ ਬਾਂਸਲ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਓ.ਪੀ.ਖੀਪਲ, ਮਾਸਟਰ ਰਾਮ ਸਰੂਪ ਅਲੀਸੇਰ, ਕਰਨੈਲ ਸਿੰਘ ਸੇਖੋ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੀਨੀਅਰ ਸਿਟਜੀਨ ਸਮਾਜ ਭਲਾਈ ਸੰਸਥਾਂ ਜਿਲ੍ਹਾ ਸੰਗਰੂਰ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਡੀਟੋਰੀਅਮ ਵਿੱਚ 1 ਅਕਤੂਬਰ 2019 ਨੂੰ ਅੰਤਰਰਾਸਟਰੀਆ ਸੀਨੀਅਰ ਸਿਟਜੀਨ ਦਿਵਸ ਮਨਾਉਣ ਦੇ ਸੰਬੰਧ ਵਿੱਚ ਵਿਸ਼ੇਸ ਵਿਚਾਰਾ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਸੰਸਥਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ, ਵਿਸ਼ਸਟ ਵਿਅਕਤੀਆਂ ਅਤੇ 75 ਵਰ੍ਹਿਆਂ ਤੋਂ ਉੱਪਰ ਦੇ ਬਜੁਰਗਾਂ ਅਤੇ 31 ਸੁਭਾਗ ਜੋੜੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਐਸੋਸੀਏਸਨ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਸਿੰਘ ਸੋਢੀ ਅਤੇ ਵੇਦ ਪ੍ਰਕਾਸ ਸੱਚਦੇਵਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸੰਸਥਾਂ ਦੇ ਜਿਲ੍ਹਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸੰਸਥਾਂ ਵੱਲੋਂ ਸੀਨੀਅਰ ਸਿਟਜੀਨਾਂ ਲਈ ਵਿਸ਼ੇਸ ਸਹੂਲਤਾਂ ਅਤੇ ਰਿਆਇਤਾ ਦੀ ਸਰਕਾਰ ਦੇ ਵਿਸ਼ੇਸ ਤੌਰ ਤੇ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾਂ ਪਿੰਡਾਂ ਦੀਆਂ ਸੱਥਾ ਅਤੇ ਸ਼ਹਿਰ ਵਿੱਚ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਬਜੁਰਗਾ ਦੀ ਸੰਭਾਲ ਅਤੇ ਸਹੂਲਤਾਂ ਲਈ ਵਿਸ਼ੇਸ ਮੁਹਿੰਮ ਚਲਾਵੇਗੀ ਤਾਂ ਜੋ ਉਨ੍ਹਾਂ ਤੱਕ ਵੀ ਸਾਰੀਆਂ ਸਹੂਲਤਾਂ ਪੁੱਜ ਸਕਣ। ਸ੍ਰੀ ਅਰੋੜਾ ਨੇ ਸਮੂਹ ਮੈਂਬਰਾ ਨੂੰ 1 ਅਕਤੂਬਰ ਦੇ ਸਮਾਗਮ ਦੇ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਅਤੇ ਸ੍ਰੀ ਘਣਸਾਮ ਥੌਰੀ ਡਿਪਟੀ ਕਮਿਸ਼ਨਰ ਸੰਗਰੂਰ, ਡਾ.ਸੰਦੀਪ ਗਰਗ ਐਸ.ਐਸ.ਪੀ.ਸੰਗਰੂਰ ਵਿਸ਼ੇਸ ਤੌਰ ਤੇ ਸਿਰਕਤ ਕਰਨਗੇ। ਇਸ ਸਮੇਂ ਡਾ.ਮਨਮੋਹਨ ਸਿੰਘ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੀ ਦੀ ਧਰਮਪਤਨੀ ਸਰਦਾਰਨੀ ਹਰਜਿੰਦਰਪਾਲ ਕੌਰ ਜੋ ਬੀ.ਐਸ.ਐਨ.ਐਲ.ਵਿੱਚੋ ਸੇਵਾ ਮੁਕਤ ਹੋ ਰਹੇ ਹਨ ਨੂੰ ਅਤੇ ਮਾਸਟਰ ਹਰਦੀਪ ਸਿੰਘ ਨੂੰ ਨਵਾਂ ਮੈਂਬਰ ਬਣਨ ਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸਲਾਘਾਯੋਗ ਸੇਵਾਵਾਂ ਲਈ ਵਿਸ਼ੇਸ ਤੌਰ ਸਨਮਾਨ ਕੀਤਾ ਗਿਆ। ਸੰਸਥਾਂ ਵੱਲੋਂ ਸ਼ਹੀਦੇ ਆਜਮ ਸ੍ਰ.ਭਗਤ ਸਿੰਘ ਜੀ ਦੀ ਜਨਮ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਭਾਰਤ ਰਤਨ ਸਨਮਾਨ ਦੇਣ ਦੀ ਮੰਗ ਵੀ ਕੀਤੀ ਗਈ। ਮੀਟਿੰਗ ਦਾ ਅਗਾਜ ਸ੍ਰੀ ਪੀ.ਪੀ.ਸਰਮਾ ਨੇ ਆਪਣੇ ਗੀਤਾ ਨਾਲ ਕੀਤਾ ਅਤੇ ਡਾ.ਚਰਨਜੀਤ ਸਿੰਘ ਉਡਾਰੀ ਨੇ ਸੀਨੀਅਰ ਸਿਟੀਜਨ ਦਿਵਸ ਦੀ ਮਹੱਤਤਾ ਦੱਸਦਿਆਂ ਬਜੁਰਗਾ ਦੀ ਤੁਲਨਾ ਸ਼ਹਿਦ ਨਾਲ ਕੀਤੀ ਜੋ ਸਮਾਂ ਬੀਤਣ ਨਾਲ ਹੋਰ ਵਧੇਰੇ ਉਪਯੋਗੀ ਹੋ ਜਾਂਦਾ ਹੈ। ਇਸ ਮੌਕੇ ਸੁਰਿੰਦਰ ਸਰਮਾਂ, ਸ਼ਸੀ ਬਾਲਾ, ਤਿਲਕ ਰਾਜ ਸਤੀਜਾ, ਬਲਦੇਵ ਰਾਜ ਮਦਾਨ, ਮੰਗਤ ਰਾਮ ਸਰਮਾਂ, ਰਜਿੰਦਰ ਸਿੰਘ ਚੰਗਾਲ, ਗਿਰਧਾਰੀ ਲਾਲ, ਮਾਸਟਰ ਪ੍ਰੀਤਮ ਸਿੰਘ, ਜਵਾਹਰ ਲਾਲ ਸਰਮਾਂ, ਗੁਰਦੇਵ ਸਿੰਘ ਭੁੱਲਰ, ਜਰਨੈਲ ਸਿੰਘ ਲੁਬਾਣਾ, ਜਨਕ ਰਾਜ ਜੋਸੀ, ਸੁਰਿੰਦਰ ਪਾਲ ਗੁਪਤਾ, ਹਰਭਜਨ ਸਿੰਘ, ਪਵਨ ਕੁਮਾਰ ਗਰਗ, ਮੂਲ ਚੰਦ, ਸਤਪਾਲ ਸਿੰਗਲਾ, ਓ.ਪੀ.ਗਰੋਵਰ, ਬਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜਨ ਸ਼ਾਮਲ ਹੋਏ।

WRITTEN BY