ਸ਼ਾਹਕੋਟ, 29 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣਨ ‘ਤੇ ਸ਼੍ਰੀਮਤੀ ਸੁਰਜੀਤ ਕੌਰ ਵਾਸੀ ਪਿੰਡ ਕੁਲਾਰ ਅੱਜ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ ਗ੍ਰਹਿ ਮਲਸੀਆਂ ਵਿਖੇ ਪਹੁੰਚੀ। ਇਸ ਮੌਕੇ ਚੇਅਰਪਰਸਨ ਸੁਰਜੀਤ ਕੌਰ ਨੇ ਵਿਧਾਇਕ ਸ਼ੇਰੋਵਾਲੀਆ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਾਹਕੋਟ ਹਲਕੇ ਨੂੰ ਮਾਡਲ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ। ਨਵੀਂ ਬਣੀ ਚੇਅਰਪਰਸਨ ਸੁਰਜੀਤ ਕੌਰ ਨੇ ਕਿਹਾ ਕਿ ਮੈਂ ਸ਼ੇਰੋਵਾਲੀਆ ਦੇ ਸਹਿਯੋਗ ਨਾਲ ਹਲਕੇ ਦੇ ਪਿੰਡਾਂ ‘ਚ ਵਿਕਾਸ ਕਰਵਾਉਣ ‘ਚ ਕੋਈ ਕਸਰ ਨਹੀਂ ਛੱਡਾਂਗੀ। ਇਸ ਮੌਕੇ ਗੁਰਮੇਲ ਸਿੰਘ ਸਰਪੰਚ ਈਦਾ, ਗੁਰਪਿੰਦਰ ਸਿੰਘ, ਗੁਰਮੇਲ ਸਿੰਘ ਜਾਫ਼ਰਪੁਰ, ਪਰਮਜੀਤ ਕੌਰ, ਅਵਤਾਰ ਸਿੰਘ ਸਰਪੰਚ ਰਾਈਵਾਲ ਦੋਨਾ, ਬਲਵੀਰ ਸਿੰਘ ਨੰਬਰਦਾਰ ਮੁਹੰਮਦਪੁਰ, ਹਰਬੰਸ ਸਿੰਘ ਪੰਚ, ਕਾਮਰੇਡ ਜੋਗਿੰਦਰ ਸਿੰਘ, ਸੰਤੋਖ ਸਿੰਘ, ਵਿਕਰਮਜੀਤ ਸਿੰਘ, ਗੁਰਤੇਜ ਸਿੰਘ ਤੇਜਾ, ਤਰਸੇਮ ਸਿੰਘ ਪੰਚ, ਰਮਨ ਸਿੰਘ ਰੰਧਾਵਾ ਬੰਡਾਲਾ, ਮਨਜੀਤ ਕੌਰ ਪੰਚ, ਸੋਨੂੰ ਕੰਗ ਪੀ.ਏ, ਅਸ਼ਵਿੰਦਰਪਾਲ ਸਿੰਘ ਨੀਟੂ ਚੇਅਰਮੈਨ ਸ਼ੂਗਰ ਮਿੱਲ, ਲਖਵਿੰਦਰ ਸਿੰਘ ਲੱਖਾ ਚੇਅਰਮੈਨ ਬਲਾਕ ਸੰਮਤੀ ਲੋਹੀਆਂ, ਸ਼੍ਰੀਮਤੀ ਬਲਵੀਰ ਕੌਰ ਬਲਾਕ ਸੰਮਤੀ ਮੈਂਬਰ, ਊਸ਼ਾ ਰਾਣੀ ਕੋਟਲੀ ਗਾਜਰਾਂ ਬਲਾਕ ਸੰਮਤੀ ਮੈਂਬਰ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਚੰਚਲ ਸਿੰਘ ਮਾਲੂਪੁਰ ਪ੍ਰਧਾਨ, ਅਵਤਾਰ ਸਿੰਘ ਪੰਚ, ਰਵਿੰਦਰ ਸਿੰਘ ਰਾਣਾ ਮਹਿਮੂਵਾਲ ਯੂਸਫ਼ਪੁਰ, ਗੁਰਜੀਤ ਸਿੰਘ ਸਰਪੰਚ ਤਲਵੰਡੀ ਮਾਧੋ, ਬਲਵੰਤ ਸਿੰਘ ਪੰਚ, ਗੁਰਜੋਤ ਸਿੰਘ ਸਰਪੰਚ ਮਾਹਲਾ, ਅਮਰ ਸਿੰਘ ਬੱਲ ਨੌਂ, ਸ਼ਿੰਗਾਰਾ ਸਿੰਘ ਪੰਚ ਆਦਿ ਹਾਜ਼ਰ ਸਨ।



