ਹਰ ਬੱਚਾ ਨਾਮ ਬਾਣੀ ਨਾਲ ਜੁੜੇ : ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 29 ਸਤੰਬਰ- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ 36ਵਾਂ ਸਲਾਨਾ ਗੁਰਮਤਿ ਸਮਾਗਮ ਬੰਦੀ ਛੌੜ੍ਹ ਦਿਵਸ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਬੀਬੀ ਕੌਲਾਂ ਜੀ ਬਾਲ ਫੁਲਵਾੜੀ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ 36ਵਾਂ ਸਲਾਨਾ ਬੰਦੀ ਛੌੜ੍ਹ ਦਿਵਸ ਨੂੰ ਸਮਰਪਿਤ ਬੀਬੀ ਕੌਲਾਂ ਜੀ ਬਾਲ ਫੁਲਵਾੜੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਾਈ ਸਾਹਿਬ ਜੀ ਨੇ ਦੱਸਿਆਂ ਕਿ ਬੱਚਿਆਂ ਵੱਲੋਂ ਹੀ ਸਾਰੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ ਇਹ ਸੇਵਾਵਾਂ ਜਿਵੇਂ ਕਿ ਜੋੜਿਆਂ ਦੀ ਸੇਵਾ, ਕਥਾ ਕੀਰਤਨ, ਸਟੇਜ ਦੀ ਸੇਵਾ, ਲੰਗਰ ਵਰਤਾਉਣ ਦੀ ਸੇਵਾ, ਹੁਕਮਨਾਮੇ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਬੱਚਿਆਂ ਵੱਲੋਂ ਹੀ ਨਿਭਾਈਆਂ ਗਈਆਂ ਹਨ। ਭਾਈ ਸਾਹਿਬ ਜੀ ਨੇ ਦੱਸਿਆ ਕਿ ਇਹ ਸਾਰਾ ਸਮਾਗਮ ਬੱਚਿਆਂ ਵੱਲੋਂ ਹੀ ਨਿਭਾਇਆ ਗਿਆ ਹੈ ਇਸਦਾ ਮੁੱਖ ਉਦੇਸ਼ ਕਿ ਬੱਚੇ ਨੂੰ ਅਗਰ ਬਚਪਨ ਵਿੱਚ ਹੀ ਨਾਮ ਬਾਣੀ ਅਤੇ ਸੇਵਾ ਸਿਮਰਨ ਦੀ ਸਿੱਖਿਆ ਦਿੱਤੀ ਜਾਵੇ ਤਾਂ ਬੱਚਾ ਕਦੇ ਵੀ ਮਨਮੁੱਖ ਨਹੀ ਨਿਕਲੇਗਾ। ਇਸ ਮੌਕੇ ਭਾਈ ਸਾਹਿਬ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਨਾਮ ਬਾਣੀ ਨਾਲ ਜੋੜਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆਂ ਕਿ 36ਵਾਂ ਸਲਾਨਾ ਗੁਰਮਤਿ ਸਮਾਗਮ ਨੂੰ ਸਮਰਪਿਤ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਬੀਬੀਆਂ ਵੱਲੋਂ ਹੀ ਸਾਰੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਇਸ ਮੌਕੇ ਉਹਨਾਂ ਬੀਬੀਆਂ ਨੂੰ ਸਨਾਮਨਿਤ ਕੀਤਾ ਜਾਵੇਗਾ ਜੋ ਉੱਚ ਉਹਦਿਆਂ ਤੇ ਪਹੁੰਚ ਕੇ ਵੀ ਸਿੱਖੀ ਸੰਭਾਲ ਕੇ ਰੱਖੀ ਹੈ ਇਸ ਤੋਂ ਇਲਾਵਾਂ ਉਹ ਬੀਬੀਆਂ ਜਿੰਨਾਂ ਦੀਆਂ ਤਿੰਨ ਲੜਕੀਆਂ ਹਨ ਉਹਨਾਂ ਬੀਬੀਆਂ ਨੂੰ ਵੀ ਵਿਸ਼ੇਸ਼ ਤੌਰ ਤੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ£” ਦੇ ਅਧਾਰ ਤੇ ਸਨਮਾਨਿਤ ਕੀਤਾ ਜਾਵੇਗਾ। ਭਾਈ ਸਾਹਿਬ ਜੀ ਨੇ ਦੱਸਿਆਂ ਕਿ ਟਰੱਸਟ ਦਾ ਮੁੱਖ ਸਮਾਗਮ 1 ਅਤੇ 2 ਅਕਤੂਬਰ ਨੂੰ ਹੋਵੇਗਾ। ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।



