Skip to content
Independent perspectives. Global stories.
BREAKING

ਦੋ ਕਾਰਾਂ ਦੀ ਟੱਕਰ ਵਿੱਚ ਪੰਜ ਗੰਭੀਰ ਜਖ਼ਮੀ

Share this story

ਸੰਗਰੂਰ, 27 ਸਤੰਬਰ (ਪਰਮਜੀਤ ਸਿੰਘ ਲੱਡਾ)- ਸਥਾਨਕ ਸਹਿਰ ਤੋਂ ਧੂਰੀ ਰੋਡ ਤੇ ਪਿੰਡ ਗੁਰਦਾਸਪੁਰਾ ਨੇੜੇ ਦੋ ਕਾਰਾਂ ਦੀ ਸਾਹਮਣੇ ਤੋਂ ਹੋਈ ਟੱਕਰ ਚ ਪੰਜ ਜਾਣਿਆ ਦੇ ਜਖਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਹਾਦਸੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ।ਹਾਦਸੇ ਵਿੱਚ ਜਖ਼ਮੀਆਂ ਬਾਰੇਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜਖਮੀਆਂ ਦੇ ਦੱਸਣ ਮੁਤਾਬਿਕ ਜਗਸੀਰ ਸਿੰਘ ਤੇ ਉਸਦੀ ਪਤਨੀ ਰਵਿੰਦਰ ਕੌਰ ਵਾਸੀ ਲੱਡਾ ਤੇ ਉਹਨਾ ਨਾਲ ਜਸਵੀਰ ਕੌਰ ਵਾਸੀ ਬਘਰੌਲ (ਪਟਿਆਲਾ) ਪ੍ਰਕਾਸ਼ ਕੌਰ ਲੱਡਾ ਤੇ ਕਿਰਨਦੀਪ ਕੌਰ ਵਾਸੀ ਗੁੰਮਟੀ ਜੋ ਅਲਟੋ ਗੱਡੀ ਰਾਂਹੀ ਪਿੰਡ ਲੱਡਾ ਨੂੰ ਜਾ ਰਹੇ ਸੀ ਤੇ ਸਾਹਮਣਿਓ ਆ ਰਹੀ ਸਵਿੱਫਟ ਕਾਰ ਨੇ ਉੱਲਟ ਪਾਸੇ ਆਕੇ ਉਹਨਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਤੇ ਉਹ ਪੰਜੇ ਜਾਣੇ ਗੰਭੀਰ ਜਖਮੀ ਹੋ ਗਏ।ਇਹਨਾ ਜਖਮੀਆਂ ਕਿਸੇ ਨਿਜੀ ਵਾਹਨ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ ਤੇ ਜਖਮੀਆਂ ਦੀਆਂ ਹੱਡੀਆਂ ਟੁੱਟਣ ਕਰਕੇ ਪਟਿਆਲਾ ਰੈਫਰ ਕਰ ਦਿੱਤਾ ਗਿਆ।

WRITTEN BY