June 18, 2026 6:30 pm

ਨਾਜਾਇਜ਼ ਸਬੰਧਾਂ ਦੇ ਚਲਦੇ ਪਤਨੀ ਦਾ ਕੀਤਾ ਸੀ ਕਤਲ-ਦੋਸ਼ੀ ਕਾਬੂ

ਲੁਧਿਆਣਾ, 26 ਸਤੰਬਰ (ਜਸਪਾਲ ਅਰੋੜਾ)- ਥਾਣਾ 7 ਦੀ ਪੁਲਸ ਨੇ ਅਨ੍ਹੇ ਕਤਲ ਦੀ ਗੁੱਥੀ ਨੂੰ ਸੁਲਜਾਂਦੇ ਹੋਏ ਪਤਨੀ ਦੇ ਨਜਾਇਜ ਸਬੰਧਾਂ ਦੇ ਚਲਦੇ ਪਤਨੀ ਦਾ ਕਤਲ ਕਰਨ ਵਾਲ਼ੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਏ ਡੀ ਸੀ ਪੀ 4 ਅਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਜਪੁਰ ਰੋਡ ਗੁਰੂ ਨਾਨਕ ਕਲੋਨੀ ਨਿਵਾਸੀ ਔਰਤ ਸ਼ਾਹਜਹਾਂ ਖਾਤੂਨ ਦਾ ਕਿਸੇ ਨੇ ਕਤਲ ਕਰਕੇ ਉਸ ਦੀ ਲਾਸ਼ ਨੂੰ ਸ਼ੇਰਪੁਰ ਮੁਸਲਿਮ ਕਲੋਨੀ ਵਿਖੇ ਦਫਨਾ ਦਿਤਾ ਸੀ ਮੋਕੇ ਤੇ ਪਹੁੰਚੇ ਏ ਸੀ ਪੀ ਈਸਟ ਦਵਿੰਦਰ ਚੋਧਰੀ ਥਾਣਾ 7 ਦੇ ਮੁਖੀ ਹਰਜਿੰਦਰ ਸਿੰਘ ਭੱਟੀ ਨੇ ਮ੍ਰਿਤਕ ਦੇ ਭਰਾ ਦੇ ਬਿਆਨਾ ਤੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਮ੍ਰਿਤਕਾ ਸ਼ਾਹਜਹਾ ਖਾਤੂਨ ਦੀ ਲਾਸ਼ ਨੂੰ ਮੁਸਲਿਮ ਕਲੋਨੀ ਤੋਂ ਜਮੀਨ ਚ ਬਰਾਮਦ ਕਰ ਲਿਆ ਸੀ ਜਦੋਂ ਪੁਲਸ ਨੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਿਆ ਕਿ ਔਰਤ ਦੀ ਮੌਤ ਸਿਰ ਚ ਚੋਟ ਲੱਗਣ ਤੇ ਹੋਈ ਸੀ ਜਦੋਂ ਥਾਣਾ 7 ਦੇ ਮੁਖੀ ਹਰਜਿੰਦਰ ਸਿੰਘ ਭੱਟੀ ਨੇ ਮ੍ਰਿਤਕਾਂ ਦੇ ਪਤੀ ਸਿਰਾਜ ਅੰਸਾਰੀ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਕਾਬੂ ਕਰਕੇ ਉਸ ਕੋਲੋ ਸਖਤੀ ਨਾਲ ਪੁਛਗਿੱਛ ਕੀਤੀ ਤਾਂ ਉਹ ਟੁੱਟ ਗਿਆ ਉਸ ਨੇ ਕਬੂਲਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਛੱਤ ਤੋਂ ਨੀਚੇ ਸੁੱਟ ਕੇ ਕੀਤਾ ਸੀ ਕਿਉਂ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ ਸਬੰਧ ਸ਼ਨ।

Send this to a friend