ਫਰੀਦਕੋਟ, 25 ਸਤੰਬਰ (ਪਰਵਿੰਦਰ ਸਿੰਘ ਕੰਧਾਰੀ)- ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮੁੱਖ ਮੰਤਰੀ ਦੇ ਸਲਾਹਕਾਰ (ਕੈਬਨਿਟ ਰੈਂਕ) ਮਿਲਣ ਤੇ ਪੂਰੇ ਫਰੀਦਕੋਟ ਦੀ ਸਮੁੱਚੀ ਯੂਥ ਕਾਂਗਰਸ ਅਤੇ ਸਰਪੰਚ ਪੰਚ ਅਤੇ ਕਾਂਗਰਸ ਵਰਕਰ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਨ।ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਪੰਚਾਇਤ ਯੂਨੀਅਨ ਰਮਨਦੀਪ ਸਿੰਘ ਸੇਖੋਂ ਵੱਲੋ ਕੁਸ਼ਲਦੀਪ ਸਿੰਘ ਢਿਲੋਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਮਾਨ ਸਨਮਾਨ ਉਨ੍ਹਾਂ ਦੇ ਆਗੂ ਨੂੰ ਮਿਲਿਆ ਹੈ ਉਸ ਨਾਲ ਫਰੀਦਕੋਟ ਦੇ ਲੋਕਾਂ ਨੂੰ ਵੱਡਾ ਬਲ ਮਿਲਿਆ ਹੈ ਆਉਣ ਵਾਲੇ ਸਮੇਂ ਚ ਕਿਸੇ ਵੀ ਕਿਸਮ ਦੀ ਜੁਮੇਵਾਰੀ ਸ੍ਰ ਢਿੱਲੋਂ ਦੀ ਅਗਵਾਈ ਹੇਠ ਫਰੀਦਕੋਟ ਜਿਲੇ ਦੇ ਚ ਲਗਾਈ ਜਾਵੇਗੀ ਉਹ ਵਿਸ਼ਵਾਸ ਦਵਾਉਂਦੇ ਹਨ ਕਿ ਫਰੀਦਕੋਟ ਦੇ ਲੋਕ ਉਸ ਜਿੰਮੇਵਾਰੀ ਲਈ ਆਪਣਾ ਤਨ ਮਨ ਧਨ ਲਗਾ ਕੇ ਪਹਿਲਾਂ ਨਾਲੋਂ ਕਿਤੇ ਵੱਧ ਪੂਰੀ ਕਰਕੇ ਮਿਲੇ ਮਾਨ ਸਨਮਾਨ ਦਾ ਮੁੱਲ ਮੋੜਣਗੇ। ਇਸ ਮੌਕੇ ਸ਼ਨੀ ਸੇਖੋਂ ਨੇ ਫਰੀਦਕੋਟ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੁਸ਼ਲਦੀਪ ਸਿੰਘ ਢਿੱਲੋਂ ਪਹਿਲਾਂ ਹੀ ਫਰੀਦਕੋਟ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੰਦੇ ਸੀ ਹੁਣ ਉਹ ਦਿਨ ਦੂਰ ਨਹੀਂ ਜਦੋਂ ਫਰੀਦਕੋਟ ਵਾਕਿਆ ਇੱਕ ਨਮੂਨੇ ਸ਼ਹਿਰ ਬਣਕੇ ਆਪਣੀ ਮਿਸਾਲ ਪੈਦਾ ਕਰੇਗਾ।