June 18, 2026 1:57 pm

ਸਵਾ ਸਾਲ ਦੇ ਬੱਚੇ ਦੀ ਪਾਣੀ ਵਾਲੀ ਬਾਲਟੀ ‘ਚ ਡੁੱਬਣ ਕਰਕੇ ਹੋਈ ਮੌਤ

ਸ਼ੇਰਪੁਰ, 25 ਸਤੰਬਰ (ਹਰਜੀਤ ਕਾਤਿਲ)- ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਈਨਾ ਬਾਜਵਾ ਵਿਖੇ ਇੱਕ ਸਵਾ ਸਾਲ ਦੇ ਮਾਸੂਮ ਬੱਚੇ ਦੀ ਪਾਣੀ ਵਾਲੀ ਬਾਲਟੀ ਵਿੱਚ ਡਿੱਗਣ ਤੋਂ ਬਾਅਦ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਵੀਰ ਸਿੰਘ ਉਰਫ ਗੈਵੀ (ਉਮਰ ਸਾਵਾ ਸਾਲ) ਪੁੱਤਰ ਜਗਸੀਰ ਸਿੰਘ ਵਾਸੀ ਈਨਾ ਬਾਜਵਾ ਆਪਣੇ ਘਰ ਦੇ ਵਿਹੜੇ ਵਿੱਚ ਖੇਡਦਾ ਸੀ ਪਰ ਅਚਾਨਕ ਉਹ ਖੇਡਦਾ-ਖੇਡਦਾ ਵਿਹੜੇ ਵਿੱਚ ਭਰੀ ਪਈ ਪਾਣੀ ਵਾਲੀ ਬਾਲਟੀ ਕੋਲ ਚਲਾ ਗਿਆ ਅਤੇ ਉਸ ਵਿੱਚ ਹੱਥ ਮਾਰਦਾ ਰਿਹਾ ਅਤੇ ਅਚਾਨਕ ਹੀ ਬਾਲਟੀ ਵਿੱਚ ਲੁੱਟਕ ਗਿਆ। ਜਦੋਂ ਪਰਿਵਾਰ ਨੂੰ ਗੁਰਵੀਰ ਸਿੰਘ ਦੇ ਪਾਣੀ ਵਿੱਚ ਡਿੱਗਣ ਦੀ ਪਤਾ ਲੱਗਿਆ ਤਾਂ ਤਰੁੰਤ ਉਸ ਨੂੰ ਮੁੱਢਲੀ ਸਹਾਇਤਾ ਲਈ ਬਰਨਾਲਾ ਵਿਖੇ ਹਸਪਤਾਲ ਵਿੱਚ ਲਜਾਇਆ ਗਿਆ। ਪਰ ਪਾਣੀ ਦੀ ਭਰੀ ਬਾਲਟੀ ਵਿੱਚ ਡੁੱਬ ਜਾਣ ਕਾਰਨ ਉਸ ਦੀ ਦੁਖਦਾਈ ਮੌਤ ਹੋ ਚੁੱਕੀ ਸੀ। ਇੱਥੇ ਇਹ ਗੱਲ ਅਤੀ ਜਿਕਰਯੋਗ ਹੈ ਕਿ ਗੁਰਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਚਾਰ ਧੀਆਂ ਤੋਂ ਬਾਅਦ ਪੈਂਦਾ ਹੋਇਆ ਸੀ ਇਸ ਘਟਨਾ ਨਾਲ ਪਰਿਵਾਰ ਤੇ ਦੁੱਖਾ ਦਾ ਪਹਾੜ ਟੁੱਟ ਗਿਆ ਹੈ ਅਤੇ ਇਲਾਕੇ ਵਿੱਚ ਇਸ ਖਬਰ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਰ ਭਗਵੰਤ ਮਾਨ ਪ੍ਰਧਾਨ ਆਪ ਪੰਜਾਬ, ਵਿਧਾਇਕ ਦਲਵੀਰ ਸਿੰਘ ਗੋਲਡੀ, ਮਾਲਵਾ ਜੋਨ ਦੇ ਪ੍ਰਧਾਨ ਦਲਵੀਰ ਸਿੰਘ ਢਿੱਲੋਂ, ਆਪ ਦੇ ਫਾਊਂਡਰ ਮੈਂਬਰ ਜਗਤਾਰ ਸਿੰਘ ਬਾਗੜੀ ਸਲੇਮਪੁਰ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਮਾ. ਹਰਬੰਸ ਸਿੰਘ ਸ਼ੇਰਪੁਰ, ਸੰਤ ਹਾਕਮ ਸਿੰਘ ਗੰਡੇਵਾਲ, ਲੋਕ ਘੋਲਾਂ ਦੇ ਆਗੂ ਕਾਮਰੇਡ ਸੁਖਦੇਵ ਸਿੰਘ ਬੜੀ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਮ੍ਰਿਤ ਬਰਾੜ ਕਾਂਝਲਾ ਆਦਿ ਪ੍ਰਮੁੱਖ ਆਗੂਆਂ ਨੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ।

Send this to a friend