ਬਠਿੰਡਾ/ਨਥਾਣਾ, 25 ਸਤੰਬਰ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਬਲਾਕ ਸੰਮਤੀ ਨਥਾਣਾ ਚੇਅਰਪਰਸਨ ਅਤੇ ਵਾਇਸ ਚੈਅਰਪਰਸਨ ਨੇ ਆਪਣਾ ਅਹੁੰਦਾ ਸੰਭਾਲਿਆ, ਇਸ ਮੌਕੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਇਸ ਸਮਾਗਮ ਦੀ ਅਗਵਾਈ ਕੀਤੀ ਇਹ ਸਮਾਗਮ ਬਲਾਕ ਨਥਾਣਾ ਵਿਖੇ ਸਾਰੇ ਸੰਮਤੀ ਮੈਂਬਰ, ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਦੇ ਸਾਰੇ ਸਰਪੰਚ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।ਵਿਧਾਇਕ ਕੋਟਭਾਈ ਨੇ ਸਾਰੇ ਸਰਪੰਚਾਂ ਅਤੇ ਬੀ.ਡੀ.ਪੀ.ਓ. ਨਥਾਣਾ ਨਾਲ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੀ ਅਤੇ ਰਹਿੰਦੇ ਵਿਕਾਸ ਕਾਰਜਾ ਨੂੰ ਨੇਪਰੇ ਚਾੜ੍ਹਨ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਉਹਨਾਂ ਕਿਹਾ ਕਿ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਗਰਾਂਟਾ ਜਲਦੀ ਜ਼ਾਰੀ ਕੀਤੀਆ ਜਾਣਗੀਆਂ।ਇਸ ਮੌਕੇ ਨਥਾਣਾ ਦੇ ਲੋਕਾਂ ਨੇ ਛੱਪੜਾਂ ਦੇ ਨਿਕਾਸੀ ਪਾਣੀ ਦਾ ਮੁੱਦਾ ਚੁੱਕਿਆ ਜਿਸ ਦਾ ਵਿਧਾਇਕ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਇਸ ਮੌਕੇ ਉਹਨਾਂ ਨਾਲ ਜਸਵਿੰਦਰ ਸਿੰਘ ਜਸ ਸਰਪੰਚ ਬੱਜੋਆਣਾ,ਚਮਕੌਰ ਸਿੰਘ ਸਰਪੰਚ ਪੂਹਲੀ, ਬਲਵਿੰਦਰ ਸਿੰਘ ਸਰਪੰਚ ਪੂਹਲਾ, ਤੇਜਾ ਸਿੰਘ ਦੰਦੀਵਾਲ, ਸਤਨਾਮ ਸਰਪੰਚ ਭੈਣੀ,ਕੁਲਵਿੰਦਰ ਸਿੰਘ ਕਲਿਆਣ ਸੁੱਖਾ, ਧਰਮ ਸਿੰਘ ਮਾੜੀ, ਹਰਪਾਲ ਗੰਗਾ,ਮਹਿੰਦਰ ਨਾਥਪੁਰਾ ਸੰਮਤੀ ਮੈਂਬਰ,ਸੁਖਮੰਦਰ ਖਾਲਸਾ, ਜੱਗਾ ਨਾਥਪੁਰਾ,ਗੁਰਪਿਆਰ ਰਿੱਚੀ ਐਮ ਸੀ ਨਥਾਣਾ, ਸਰਬਜੀਤ ਸਿੰਘ ਨਥਾਣਾ ਅਤੇ ਲਾਲਾ ਕਲਿਆਣ ਹਾਜ਼ਰ ਸਨ।