June 18, 2026 9:09 am

ਭਾਰਤ-ਪਾਕਿ ‘ਚ ਭੂਚਾਲ-ਮਕਬੂਜਾ ਕਸ਼ਮੀਰ ‘ਚ 8 ਮੌਤਾਂ

ਨਵੀਂ ਦਿੱਲੀ/ਇਸਲਾਮਾਬਾਦ, 24 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਅੱਜ ਭਾਰਤ ਅਤੇ ਪਾਕਿਸਤਾਨ ਵਿੱਚਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿਚ 6.3 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲਕਾਫ਼ੀ ਤਬਾਹੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿਲੋਮੀਟਰ ਦੂਰ ਮੀਰਪੁਰ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂਵਿਚੋਂ ਬਾਹਰ ਨਿਕਲ ਆਏ ਅਤੇ ਅਫਰਾ-ਤਫਰੀ ਵਾਲਾ ਮਾਹੌਲ ਵੀ ਨਜ਼ਰ ਆਉਣ ਲੱਗਾ। ਇਹ ਭੂਚਾਲ ਦੇਝਟਕੇ ਤਕਰੀਬਨ 15 ਤੋਂ 20 ਸੈਕਿੰਡ ਤੱਕ ਲਗਭਗ 4:33 ਵਜੇ ਮਹਿਸੂਸ ਕੀਤੇ ਗਏ। ਪੀ.ਓ.ਕੇ. ਦੇਮੀਰਪੁਰ ਵਿਚ ਇੱਕ ਇਮਾਰਤ ਡਿੱਗਣ ਦੀ ਖਬਰ ਹੈ ਜਿਸ ਵਿੱਚ 50 ਲੋਕਾਂ ਦੇ ਦੱਬੇ ਹੋਣ ਦੀ ਖਬਰ ਹੈ। ਇਹਵੀ ਦੱਸਿਆ ਜਾ ਗਿਆ ਹੈ ਕਿ ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਭੂਚਾਲ ਦੇਝਟਕੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਭਾਰਤ ਵਿਚ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਜ਼ਿਕਰਯੋਗਹੈ ਕਿ ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਕਈ ਇਲਾਕੇ ਭੂਚਾਲ ਦੇ ਲਿਹਾਜ਼ ਨਾਲ ਖ਼ਤਰਨਾਕ ਇਲਾਕਿਆਂ’ਚ ਆਉਂਦੇ ਹਨ। ਖ਼ਾਸ ਕਰਕੇ ਮਿਸਮਿਕ ਜ਼ੋਨ-5 ਭੂਚਾਲ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਖ਼ਤਰਨਾਕ ਇਲਾਕਾ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਦਿੱਲੀ ‘ਚ ਭੂਚਾਲ ਦੇ ਨਾਲ ਕਮਜ਼ੋਰ ਇਮਾਰਤਾਂ ਨੂੰਵੀ ਖ਼ਤਰਾ ਹੈ। ਇੱਕ ਅਨੁਮਾਨ ਮੁਤਾਬਕ ਦਿੱਲੀ ਦੀ 70-80 ਫ਼ੀਸਦੀ ਇਮਾਰਤਾਂ ਭੂਚਾਲ ਦੀ ਔਸਤ ਨਾਲ ਵੱਡਾ ਝਟਕਾ ਝੇਲਣ ਦੇ ਲਿਹਾਜ਼ ਨਾਲ ਨਹੀਂ ਬਣੀਆਂ ਹਨ।

Send this to a friend