June 18, 2026 4:04 am

ਜਗਾ ਰਾਮ ਤੀਰਥ ਵਿਖੇ ਪਾਣੀ ਵਾਲੇ ਖਾਲ ‘ਚ ਡਿੱਗਣ ਨਾਲ ਕਿਸਾਨ ਦੀ ਮੌਤ

ਤਲਵੰਡੀ ਸਾਬੋ, 23 ਸਤੰਬਰ (ਰਾਮ ਰੇਸ਼ਮ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਇੱਕ ਕਿਸਾਨ ਦੀ ਦੌਰਾ ਪੈਣ ਕਰਕੇ ਪਾਣੀ ਵਾਲੇ ਖਾਲ ਵਿੱਚ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਪੁਲਸ ਨੇ 174 ਦੀ ਕਰਵਾਈ ਕਰਕੇ ਲਾਸ ਵਰਾਸਾ ਦੇ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਵਿੱਚ ਹਿੱਸੇ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਦਾ ਸੀ।ਜਦੋਂ ਅੱਜ ਉਹ ਆਪਣੇ ਖੇਤ ਵਿੱਚ ਫਸਲ ਨੂੰ ਪਾਣੀ ਲਗਾਉਣ ਗਿਆ ਤਾਂ ਉਸ ਨੂੰ ਅਚਾਨਕ ਦੌਰਾ ਪੈ ਗਿਆ ਜਿਸ ਕਰਕੇ ਉਹ ਪਾਣੀ ਵਾਲੇ ਖਾਲ ਵਿੱਚ ਮੂਧੇ ਮੂੰਹ ਡਿੱਗ ਗਿਆ।ਜਦੋਂ ਆਸ ਪਾਸ ਦੇ ਖੇਤਾਂ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਹਰਮੇਲ ਸਿੰਘ ਨੂੰ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਲਿਆਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਅੱਜ ਤਲਵੰਡੀ ਸਾਬੋ ਪੁਲਸ ਨੇ ਵਾਰਸਾ ਦੇ ਬਿਆਨਾ ਤੇ 174 ਦੀ ਕਾਰਵਾਈ ਕਰਕੇ ਲਾਸ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ।

Send this to a friend