June 18, 2026 2:10 am

ਪਾਕਿ ਵੱਲੋਂ ਬਾਲਾਕੋਟ ‘ਚ ਮੁੜ ਅੱਤਵਾਦੀ ਸਰਗਰਮੀਆਂ ਸ਼ੁਰੂ : ਫ਼ੌਜ ਮੁਖੀ ਸ੍ਰੀ ਰਾਵਤ

ਚੇਨਈ, 23 ਸਤੰਬਰ- ਭਾਰਤੀ ਫ਼ੌਜ ਮੁਖੀ ਬਿਪਿਨ ਰਾਵਤ ਨੇਅੱਜ ਇੱਕ ਸਮਾਗਮ ਮੌਕੇ ਕਿਹਾ ਕਿ ਬਾਲਾਕੋਟ ‘ਚ ਅੱਤਵਾਦੀ ਫਿਰ ਸਰਗਰਮ ਹੋ ਗਏ ਹਨ। ਚੇਨਈ ‘ਚ ਇੱਕਪ੍ਰੋਗਰਾਮ ਵਿੱਚ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਨੇ ਏਅਰਸਟਰਾਈਕ ਦੌਰਾਨ ਬਾਲਾਕੋਟ ‘ਚ ਅੱਤਵਾਦੀਕੈਂਪਾਂ ਨੂੰ ਨਸ਼ਟ ਕਰ ਦਿੱਤਾ ਸੀ ਪਰ ਪਿਛਲੇ 8 ਮਹੀਨਿਆਂ ‘ਚ ਪਾਕਿਸਤਾਨ ਨੇ ਇਸ ਜਗ੍ਹਾ ਫਿਰ ਤੋਂਅੱਤਵਾਦੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਭਾਰਤ ਨੇਪਾਕਿਸਤਾਨ ਸਥਿਤ ਬਾਲਾਕੋਟ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਦੇ ਟਿਕਾਣਿਆਂ ‘ਤੇਏਅਰਸਟਰਾਈਕ ਕੀਤੀ ਸੀ। ਇਸ ਸਟਰਾਈਕ ‘ਚ ਜੈਸ਼ ਦੇ ਟਰੇਨਿੰਗ ਕੈਂਪ ਨਸ਼ਟ ਕਰ ਦਿੱਤੇ ਗਏ ਸਨ। ਫ਼ੌਜਮੁਖੀ ਤੋਂ ਜਦੋਂ ਪੁੱਛਿਆ ਗਿਆ ਹੈ ਕਿ ਇਸ ਵਾਰ ਕੀ ਭਾਰਤੀ ਫੌਜ ਏਅਰਸਟਰਾਈਕ ਕਰੇਗੀ ਤਾਂ ਉਨ੍ਹਾਂਨੇ ਕਿਹਾ ਕਿ ਅਸੀਂ ਏਅਰਸਟਰਾਈਕ ਨੂੰ ਹੀ ਰਿਪੀਟ ਕਿਉਂ ਕਰਾਂਗੇ, ਇਸ ਤੋਂ ਅੱਗੇ ਕਿਉਂ ਨਹੀਂਜਾ ਸਕਦੇ। ਸ਼੍ਰੀ ਰਾਵਤ ਨੇ ਕਿਹਾ ਕਿ ਫੌਜ ਨੇ ਸਰਹੱਦ ‘ਤੇ ਪੂਰੀ ਤਿਆਰੀ ਕੀਤੀ ਹੈ ਅਤੇ ਕੰਟਰੋਲਰੇਖਾ ‘ਤੇ ਹੋਰ ਵੀ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਫੌਜ ਮੁਖੀ ਨੇ ਸਰਹੱਦ ‘ਤੇ ਜਾਰੀਤਣਾਅ ਉੱਤੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਉੱਤਰ ਅਤੇ ਪੱਛਮ ਦੀਆਂ ਸਰਹੱਦਾਂ ‘ਤੇਤਣਾਅ ਹੈ। ਸਾਡੇ ਗੁਆਂਢੀਆਂ ਨਾਲ ਸਬੰਧ ਸਹੀ ਨਹੀਂ ਹਨ। ਅਜਿਹੇ ‘ਚ ਸਾਨੂੰ ਫੌਜ ਦੀ ਅਗਵਾਈ ਕਰਨ ‘ਚਸਮਰੱਥ ਲੀਡਰਜ਼ ਦੀ ਜ਼ਰੂਰਤ ਹੈ।

Send this to a friend