June 17, 2026 11:21 pm

ਬਟਾਲਾ ਵਿਖੇ ਨਾਲੇ ‘ਚੋਂ ਬੋਰੀ ਵਿੱਚ ਬੰਨ੍ਹੀ ਲਾਸ਼ ਬਰਾਮਦ

ਬਟਾਲਾ, 22 ਸਤੰਬਰ (ਲੱਕੀ ਰਾਜਪੂਤ)- ਹੰਸਲੀ ਨਾਲੇ ਚੋਂ ਵੱਡੀ ਟੁੱਕੀ ਹੋਈ ਬੋਰੀ ਵਿੱਚ ਪਈ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਪਾਇਆ ਜਾ ਰਿਹਾ ਹੈ ਅਤੇ ਸੰਨਸਨੀ ਫੈਲ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆ ਸਿੰਬਲ ਚੌਂਕੀ ਇੰਚਾਰਜ ਐਸ.ਆਈ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਹੰਸਲੀ ਡਰੇਨ ਨਾਲੇ ਚ ਇੱਕ ਲਾਸ਼ ਪਈ ਹੋਈ ਹੈ ਅਤੇ ਉਥੋ ਕਾਫੀ ਬਦਬੂ ਆ ਰਹੀ ਹੈ। ਜਿਸ ਤੇ ਤੁਰੰਤ ਉਨ੍ਹਾਂ ਨੇ ਕਾਰਵਾਈ ਕਰਦਿਆ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਨਾਲੇ ਚੋਂ ਬਾਹਰ ਕਢਵਾਈਆ ਤਾਂ ਦੇਖਿਆ ਕਿ ਮ੍ਰਿਤਕ ਦੀਆਂ ਦੋਵੇਂ ਬਾਹਾਂ, ਪੈਰ ਅਤੇ ਸਿਰ ਕੱਟਿਆ ਹੋਇਆ ਸੀ ਪਰ ਉਕਤ ਬੋਰੇ ਵਿੱਚ ਨਾ ਤਾਂ ਬਾਹਾਂ , ਨਾ ਪੈਰ ਨਾ ਸਿਰ ਮੌਜੂਦ ਸਨ।

Send this to a friend