ਪੁਲਿਸ ਵੱਲੋਂ ਪੀੜਿਤ ਦੇ ਬਿਆਨਾਂ ਦੀ ਉਡੀਕ
ਮੌੜ ਮੰਡੀ, 20 ਸਤੰਬਰ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੌਟੀ)- ਇਥੋ ਨੇੜਲੇ ਪਿੰਡ ਮੌੜ ਕਲਾਂ ਵਾਸੀ ਨੋਜਵਾਨ ਉੱਪਰ ਉਸਦੇ ਹੀ ਇੱਕ ਗੁਆਂਢੀ ਵੱਲੋ ਤੇਜ਼ਾਬ ਪਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਦੇ ਪਰਿਵਾਰਕ ਮੈਂਬਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਲੱਕੜ ਦੇ ਮਿਸਤਰੀ ਵਜੋ ਕੰਮ ਕਰਨ ਵਾਲੇ ਵਾਰਡ ਨੰ: 4 ਵਾਸੀ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਪਿਛਲੇ ਕਾਫੀ ਸਮੇਂ ਤੋ ਆਪਣੇ ਸਾਹਮਣੇ ਰਹਿੰਦੇ ਇੱਕ ਵਿਆਕਤੀ ਨਾਲ ਕਿਸੇ ਕਾਰਨ ਖਿਚੋਤਾਣ ਚਲ ਰਹੀ ਸੀ। ਜਿਸ ਤੋ ਤੈਸ਼ ਵਿੱਚ ਆ ਕੇ ਉਸ ਨੇ ਅੱਜ ਸਵੇਰ ਲਗਭਗ 9 ਵਜੇ ਕੰਮ ਤੇ ਜਾ ਰਹੇ ਜਗਸੀਰ ਸਿੰਘ ਉੱਪਰ ਤੇਜ਼ਾਬ ਪਾ ਦਿੱਤਾ । ਜਿਸ ਨਾਲ ਉਸ ਦੇ ਸਰੀਰ ਦਾ ਪਿਛਲਾ ਭਾਗ ਸੜ ਗਿਆ। ਪਰਿਵਾਰ ਨੂੰ ਜਗਸੀਰ ਦੇ ਚੀਕਾਂ ਮਾਰਨ ਤੋ ਪਤਾ ਲੱਗਾ । ਘਟਨਾਂ ਦਾ ਪਤਾ ਲਗਦਿਆਂ ਹੀ ਜਗਸੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋ ਉਸ ਨੂੰ ਸਥਾਨਕ ਸਰਕਾਰ ਹਸਪਤਾਲ ਦਾਖਲ ਕਰਵਾਇਆ ਗਿਆ । ਜਿੱਥੋ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ । ਜਿੱਥੇ ਨੋਜਵਾਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੁਲਸ ਵੱਲੋ ਪੀੜਿਤ ਦੇ ਬਿਆਨਾਂ ਦੀ ਉਡੀਕ ਕੀਤੀ ਜਾ ਰਹੀ ਹੈ।