May 27, 2026 10:50 pm

ਬੰਗਲਾਦੇਸ਼ ਕਿਸ਼ਤੀ ਹਾਦਸੇ ’ਚ ਮਰਨ ਵਾਲੀਆਂ ਦੀ ਗਿਣਤੀ 45 ਹੋਈ

ਢਾਕਾ, 17 ਮਈ (ਪੀ.ਟੀ.)-ਬੰਗਲਾਦੇਸ਼ ਦੀ ਮੇਘਨਾ ਨਦੀ ’ਚ ਵੀਰਵਾਰ ਨੂੰ ਹੋਏ ਕਿਸ਼ਤੀ ਹਾਦਸੇ ’ਚ ਮਰਨੇ ਵਾਲੀਆਂ ਦੀ ਗਿਣਤੀ ਸ਼ਨੀਵਾਰ ਨੂੰ 45 ਹੋ ਗਈ ਹੈ। ਇਹ ਜਾਣਕਾਰੀ ਪੁਲਿਸ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਦੱਸਿਆ ਕਿ ਮੇਘਨਾ ਨਦੀ ’ਚ ਮੁੰਸ਼ੀਗੰਜ ਦੇ ਕੋਲ ਆਏ ਤੂਫਾਨ ਦੇ ਕਾਰਨ ਡੁੱਬੀ ਕਿਸ਼ਤੀ ਐਮਵੀ ਮੀਰਾਜ -4 ’ਚ 250-300 ਲੋਕ ਸਵਾਰ ਸਨ। ਸਮਾਚਾਰ ਏਜੰਸੀ ਸਿੰਹੁਆ ਦੇ ਮੁਤਾਬਕ, ਮੁੰਸ਼ੀਗੰਜ ਜ਼ਿਲ੍ਹੇ ਦੇ ਗਜਰਿਆ ਪੁਲਿਸ ਥਾਣੇ ਦੇ ਇੰਚਾਰਜ ਫਿਰਦੌਸ ਹੁਸੈਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 16 ਹੋਰ ਲਾਸ਼ਾਂ ਮਿਲੀਆਂ ਹਨ, ਜਿਸਤੋਂ ਬਾਅਦ ਦੁਰਘਟਨਾ ’ਚ ਮਰਨ ਵਾਲਿਆਂ ਦੀ ਗਿਣਤੀ 45 ਹੋ ਗਈ।

ਕਿਸ਼ਤੀ ਡੁੱਬਣ ਤੋਂ ਬਾਅਦ ਕਈ ਲੋਕ ਤੈਰ ਕੇ ਕੰਡੇ ’ਤੇ ਆ ਗਏ, ਲੇਕਿਨ ਇਹ ਨਹੀਂ ਦੱਸ ਸਕੇ ਕਿ ਕਿੰਨੇ ਯਾਤਰੀ ਲਾਪਤਾ ਹਨ। ਆਪਣੇ ਲਾਪਤਾ ਸਬੰਧੀਆਂ ਦੀ ਤਲਾਸ਼ ’ਚ ਅਣਗਿਣਤ ਪਰਿਵਾਰ ਸ਼ੁੱਕਰਵਾਰ ਨੂੰ ਦੁਰਘਟਨਾ ਵਾਲੀ ਥਾਂ ’ਤੇ ਮੌਜੂਦ ਰਹੇ। ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਬਚਾਅ ਕਾਰਜ ਜਾਰੀ ਹਨ।

Send this to a friend