ਨਵੀਂ ਦਿੱਲੀ, 15 ਮਈ (ਪੀ.ਟੀ.)-ਭਾਜਪਾ ਦੇ ਜਨਰਲ ਸਕੱਤਰ ਤੇ ਯੂਪੀ ਇੰਚਾਰਜ ਅਮਿਤ ਸ਼ਾਹ ਨੂੰ ਵੱਡੀ ਰਾਹਤ ਮਿਲੀ ਹੈ। ਸੀਬੀਆਈ ਕੋਰਟ ਨੇ ਉਨ੍ਹਾਂ ਨੂੰ ਇਸ਼ਰਤ ਜਹਾਂ ਐਨਕਾਉਂਟਰ ਕੇਸ ’ਚ ਮੁਲਜ਼ਮ ਬਣਾਉਣ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਸੀਬੀਆਈ ਪਹਿਲਾਂ ਹੀ ਕੋਰਟ ਨੂੰ ਦੱਸ ਚੁੱਕੀ ਹੈ ਕਿ ਸ਼ਾਹ ਦੇ ਖਿਲਾਫ ਉਪਯੁਕਤ ਸਬੂਤ ਨਹੀਂ ਹਨ। ਸੀਬੀਆਈ ਕੋਰਟ ’ਚ ਇਸ਼ਰਤ ਜਹਾਂ ਦੇ ਨਾਲ ਹੀ ਮਾਰੇ ਗਏ ਜਾਵੇਦ ਨਾਮ ਦੇ ਸ਼ਖਸ ਦੇ ਪਿਤਾ ਸ੍ਰੀ ਕ੍ਰਿਸ਼ਣ ਪਿੱਲਈ ਨੇ ਅਰਜ਼ੀ ਦਰਜ ਕੀਤੀ ਸੀ। ਪਿੱਲਈ ਦੀ ਮੰਗ ਸੀ ਕਿ ਇਸ ਐਨਕਾਉਂਟਰ ਕੇਸ ’ਚ ਅਮਿਤ ਸ਼ਾਹ ਤੇ ਅਹਿਮਦਾਬਾਦ ਦੇ ਸਾਬਕਾ ਪੁਲਿਸ ਕਮਿਸ਼ਨਰ ਕੇ. ਆਰ ਕੌਸ਼ਿਕ ਨੂੰ ਮੁਲਜ਼ਮ ਬਣਾਇਆ ਜਾਵੇ। ਸੀਬੀਆਈ ਕੋਰਟ ਨੇ ਪਿੱਲਈ ਦੀ ਇਹ ਅਰਜ਼ੀ
ਖਾਰਜ ਕਰ ਦਿੱਤੀ। ਸੀਬੀਆਈ ਨੇ ਇਸਤੋਂ ਪਹਿਲਾਂ ਕੋਰਟ ਨੂੰ ਦੱਸਿਆ ਸੀ ਕਿ ਉਸਦੇ ਕੋਲ ਅਮਿਤ ਸ਼ਾਹ ਦੇ ਖਿਲਾਫ ਉਪਯੁਕਤ ਸਬੂਤ ਨਹੀਂ ਹਨ ਜਦੋਂ ਕਿ ਕੇ. ਆਰ ਕੌਸ਼ਿਕ ਇਸ ਮਾਮਲੇ ’ਚ ਇੱਕ ਗਵਾਹ ਹਨ।