ਸ੍ਰੀ ਗੋਇੰਦਵਾਲ ਸਾਹਿਬ, 4 ਸਤੰਬਰ (ਰਣਜੀਤ ਦਿਓਲ)- ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਮੌਕੇ ਕਸਬਾ ਖਡੂਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਸਲਾਨਾ ਜੋੜ ਮੇਲੇ ਮੌਕੇ ਮਿਤੀ 19 ਸਤੰਬਰ ਨੂੰ ਵਿਸ਼ਾਲ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂਆਂ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਹਰਬੰਸ ਸਿੰਘ ਵੜਿੰਗ ਆਦਿ ਨੇ ਦੱਸਿਆ ਇਸ ਸਲਾਨਾ ਜੋੜ ਮੇਲੇ ਮੌਕੇ ਮਨਾਈ ਜਾਣ ਵਾਲੀ ਕਾਨਫਰੰਸ ਸਬੰਧੀ ਉਨ੍ਹਾਂ ਵਲੋਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਉਨ੍ਹਾਂ ਵੱਲੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ
ਕਾਨਫਰੰਸ ਮੌਕੇ ਲਾ ਮਿਸਾਲ ਇਕੱਠ ਕੀਤਾ ਜਾਵੇਗਾ ਅਤੇ ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਕੌਮੀ ਕੌਂਸਲ ਮੈਂਬਰ, ਪਿ੍ਰਥੀਪਾਲ ਸਿੰਘ ਮਾੜੀਮੇਘਾ ਸੂਬਾ ਮੀਤ ਸਕੱਤਰ, ਵਿੱਕੀ ਮਹੇਸ਼ਵਰੀ ਕੌਮੀ ਜਰਨਲ ਸਕੱਤਰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਬਲਦੇਵ ਸਿੰਘ ਧੂੰਦਾ ਕਿਸਾਨ ਸਭਾ ਦੇ ਪ੍ਰਧਾਨ , ਦੀਪਕ ਕੁਮਾਰ ਸੋਹਲ ਜਿਲ੍ਹਾ ਸਹਾਇਕ ਸਕੱਤਰ ਆਦਿ ਆਗੂ ਪਹੁੰਚ ਰਹੇ ਹਨ। ਜਾਣਕਾਰੀ ਦੇਣ ਮੌਕੇ ਗੁਰਚਰਨ ਸਿੰਘ ਫਤਿਆਬਾਦ, ਜਗੀਰ ਸਿੰਘ ਭਰੋਵਾਲ, ਜਸਵੰਤ ਸਿੰਘ ਖਡੂਰ ਸਾਹਿਬ ਆਦਿ ਆਗੂ ਮੌਜੂਦ ਸਨ।