ਬਾਘਾ ਪੁਰਾਣਾ, 30 ਅਗਸਤ (ਮੁਕੇਸ਼ ਨੋਹਰੀਆ)- ਮੋਗਾ ਰੋਡ ਤੇ ਸਥਿਤ ਨੇੜੇ ਕਟਾਰੀਆ ਦੇ ਕੰਡੇ ਕੋਲ ਬੱਸ ਡਰਾਈਵਰ ਦੀ ਅਣਗਹਿਲੀ ਨਾਲ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ। ਮੋਗਾ ਤੋ ਆ ਰਹੀ ਪੰਜਾਬ ਰੋਡਵੇਜ਼ ਜੋ ਕਿ ਮੁਕਤਸਰ ਸਵਾਰੀਆ ਲਈ ਲੈ ਕੇ ਜਾ ਰਹੀ ਸੀ ਜੋ ਕਿ ਆਈ ਟਵੰਟੀ ਨੂੰ ਓਵਰਟੇਕ ਕਰਦੀ ਸਾਹਮਣੇ ਤੋਂ ਆ ਰਹੀ ਮੋਹਿੰਦਰਾ ਬਲੈਰੋ ਨਾਲ ਜਾ ਟਕਰਾਈ ਨੰਬਰ ਪੀ.ਬੀ. 29 ਐਚ 7664 ਬਲੈਰੋ ਗੱਡੀ ਘੁੰਮ ਕੇ ਜਾ ਕੇ ਆਈ ਟਵੰਟੀ ਪੀ.ਬੀ. 29 ਯੂ 0021 ਨਾਲ ਜਾ ਟਕਰਾਈ ਆਈ ਟਵੰਟੀ ਕਾਰ ਜਿਸ ਦੇ ਮੌਕੇ ਤੇ ਏਅਰ ਬੈਗ ਖੁਲਣ ਨਾਲ ਬਾਲ ਕਿ੍ਰਸ਼ਨ ਬਾਲੀ ਦੇ ਪਿਤਾ ਰਾਜ ਕੁਮਾਰ ਤੇ ਉਨ੍ਹਾਂ ਦਾ ਪੋਤਾ ਪੰਕਜ ਗਰਗ ਜੋ ਕਿ ਵਾਲ-ਵਾਲ ਬਚੇ, ਗੁਲਮੋਹਿਤ ਸਿੰਘ ਜੋ ਕਿ ਪਿੰਡ ਮੰਡੀਰਾ ਦਾ ਰਹਿਣ ਵਾਲਾ ਸੀ ਜੋ ਕਿ ਕੱਲ੍ਹ ਆਪਣੇ ਮਿੱਤਰ ਦੋਸਤ ਦੀ ਗੱਡੀ ਮੰਗ ਕ ਲੈ ਕੇ ਆਇਆ ਸੀ ਅੱਜ ਤਕਰੀਬਨ 03:30 ਵਜੇ ਦੇ ਕਰੀਬ ਗੁਕਮੋਹਿਤ ਦੀ
ਗੱਡੀ ਜੋ ਕਿ ਆਹਮੋ-ਸਾਹਮਣੇ ਜਾ ਟਕਰਾਈ ਮੌਕੇ ਵਾਰਦਾਤ ਤੇ ਬੱਸ ਡਰਾਈਵਰ ਤੇ ਕਡੰਕਟਰ ਮੌਕੇ ਤੇ ਹੀ ਫਰਾਰ ਹੋ ਗਏ ਆਸ ਪਾਸ ਦੇ ਲੋਕਾਂ ਨੇ ਨਾਲ ਦੀ ਨਾਲ ਪੁਲਿਸ ਨੂੰ ਇਤਲਾਹ ਕੀਤੀ ਤੇ ਟ੍ਰੈਫਿਕ ਪੁਲਿਸ ਇੰਚਾਰਜ ਪਰਮਿੰਦਰ ਸਿੰਘ ਮੌਕੇ ਤੇ ਪਹੁੰਚ ਕੇ ਫੱਟੜ ਗੁਲਮੋਹਿਤ ਸਿੰਘ ਵਾਸੀ ਮੰਡੀਰਾ ਵਾਲਾ ਨਵਾਂ ਉਮਰ 25 ਸਾਲ ਨੂੰ ਡੀ.ਐਮ. ਗਰਗ ਹਸਪਤਾਲ ਬਾਘਾ ਪੁਰਾਣਾ ਵਿਖੇ ਰੈਫਰ ਕੀਤਾ ਗਿਆ ਨਾਲ ਹੀ ਆਈ ਟਵੰਟੀ ਦੇ ਵਿਚ ਬੈਠੇ ਰਾਜ ਕੁਮਾਰ ਗਰਗ ਵਾਸੀ ਬਾਘਾ ਪੁਰਾਣਾ ਉਮਰ 75 ਸਾਲ ਜਿਨ੍ਹਾਂ ਦੇ ਸਿਰ ਵਿਚ ਸੱਟ ਲਗੀ ਨੂੰ ਵੀ ਡੀ.ਐਮ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਬੱਸ ਵਿਚ ਕੁਝ ਸਵਾਰੀਆ ਨੂੰ ਵੀ ਸੱਟਾ ਲੱਗੀਆ ਜਿਨ੍ਹਾਂ ਨੂੰ ਮੋਗੇ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਮੌਕੇ ਤੇ ਆ ਕੇ ਪੁਲਿਸ ਦੀ ਟੀਮ ਨੇ ਲੱਗੇ ਜਾਮ ਨੂੰ ਬਹੁਤ ਹੀ ਧਿਆਨਪੂਰਵਕ ਹਟਾਇਆ ਗਿਆ ਤੇ ਬੱਸ ਨੂੰ ਕਬਜ਼ੇ ਵਿਚ ਲੈ ਲਿੱਤਾ ਗਿਆ।