ਦੋ ਬੱਸਾਂ ਦੀ ਆਪਸੀ ਟੱਕਰ ’ਚ ਅੱਧੀ ਦਰਜਨ ਲੋਕ ਜ਼ਖਮੀ

ਬੁਢਲਾਡਾ 27, ਅਗਸਤ (ਅਮਿਤ)- ਸਥਾਨਕ ਸ਼ਹਿਰ ਦੇ ਟਰੱਕ ਯੂਨੀਅਨ ਦੇ ਬਾਹਰ ਦੋ ਬੱਸਾਂ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਮਹਿਲਾ ਕੋਸਟੇਬਲ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੇ ਰਾਹਗੀਰਾਂ ਨੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਮਲਮ ਪੱਟੀ ਲਈ ਨੇੜਲੇ ਡਾਕਟਰਾਂ ਕੋਲ ਪਹੁੰਚਾਇਆ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸਿਟੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਿੱਥੇ ਟਰੈਫਿਕ ਨੂੰ ਬਹਾਰ ਕਰਵਾਇਆ ਉੱਥੇ ਘਟਨਾ ਦੀ ਜਾਚ ਸ਼ੁਰੂ ਕਰ ਦਿੱਤੀ ਹੈ।

Send this to a friend