April 28, 2026 10:02 pm

ਸੜਕ ਕਿਨਾਰੇ ਜਾਂ ਬੀੜਾਂ ’ਚ ਮਰ ਰਹੀਆਂ ਗਾਵਾਂ ਦੇ ਸੰਸਕਾਰ ਨੂੰ ਅਤਿ ਜ਼ਰੂਰੀ ਸਮਝਣ ਸਥਾਨਕ ਗਊ ਰੱਖਿਆ ਕਮੇਟੀਆਂ

ਪਿਆਰੇ ਪਾਠਕ ਸਹਿਬਾਨ ਜੀ ਆਪਾਂ ਹਰ ਰੋਜ ਸਮਾਜਿਕ ਚਿੰਤਨ ਦੇ ਸਿਰਲੇਖ ਅਖਬਾਰਾਂ ਅਤੇ ਸੋਸਲ ਮੀਡੀਏ ਤੇ ਪੜਦੇ ਰਹਿੰਦੇ ਹਾ । ਜਿਹੜੇ ਪਾਠਕ ਹਰ ਰੋਜ ਆਪਣੇ ਵਹੀਕਲ ਤੇ ਸਫਰ ਕਰਦੇ ਹਨ,ਉਹ ਸਾਇਦ ਮੇਰੇ ਅੱਜ ਦੇ ਇਸ ਸਿਰਲੇਖ ਨਾਲ ਆਪਣੀ ਸਹਿਮਤੀ ਪ੍ਰਗਟ ਕਰਨਗੇ ਕਿ ਜਿਹੜੀਆਂ ਗਾਵਾਂ ਕਿਸੇ ਬੀਮਾਰੀ ਕਾਰਨ ਜਾਂ ਕਿਸੇ ਗੱਡੀ ਦੇ ਨਾਲ ਟਕਰਾੳਣ ਕਾਰਨ ਮਰ ਜਾਦੀਆਂ ਹਨ, ਉਹ ਕਾਫੀ ਸਮਾਂ ਸੜਕ ਕਿਨਾਰੇ ਹੀ ਗਲਦੀਆਂ ਸੜਦੀਆਂ ਰਹਦੀਆਂ ਹਨ। ਨਾਭੇ ਵਾਲੀ ਬੀੜ ਦੀ ਉਦਾਹਰਨ ਮਂੈ ਇਸ ਕਰਕੇ ਦੇ ਰਿਹਾ ਹਾ ਕਿਉਕਿ ਪਿਛਲੇ ਤਕਰੀਬਨ 7-8 ਸਾਲਾ ਤੋਂ ਮੈ ਛੁੱਟੀ ਵਾਲਾ ਦਿਨ ਛੱਡ ਕੇ ਹਰ ਰੋਜ ਇਹਨਾਂ ਰਾਹਾਂ ਦਾ ਰਾਹੀਗਰ ਬਣਦਾ ਆ ਰਿਹਾ ਹਾ। ਸੋਚਣ ਵਾਲੀ ਗੱਲ ਇਹ ਹੈ ਕਿ ਦਿਨ ਬ ਦਿਨ ਇਹਨਾਂ ਗਾਂਵਾ ਦੀ ਸੜਕ ਕਿਨਾਰੇ ਜਾਂ ਬੀੜਾਂ ਵਿੱਚ ਗਿਣਤੀ ਕਿਉ ਵੱਧ ਰਹੀ ਹੈ। ਇੱਥੇ ਮੈ ਇਸ ਸਿਰਲੇਖ ਦੇ ਦੂਸਰੇ ਪਹਿਲੂ ਦੀ ਵੀ ਗੱਲ ਲਿਖਣ ਵਿੱਚ ਕੋਈ ਝਿੱਜਕ ਮਹਿਸੂਸ ਨਹੀ ਕਰਾਗਾਂ ਕਿ ਸਾਡੇ ਪਿੰਡਾਂ ਵਾਲੇ ਲੋਕ ਗਾਵਾਂ ਨੂੰ ਉਦੋ ਤੱਕ ਆਪਣੇ ਘਰ ਰੱਖਦੇ ਹਨ ਜਦੋ ਤੱਕ ਉਹ ਸਾਰੇ ਪ੍ਰੀਵਾਰ ਨੂੰ ਦੁੱਧ ਪਿਲ਼ਾਉਦੀ ਹੈ। ਜਿਸ ਦਿਨ ਦੁੱਧ ਦੇਣਾ ਬੰਦ ਕਰ ਦਿੱਤਾ ਤਾਂ ਉਸੇ ਦਿਨ ਉਹ ਆਪਣੇ ਘਰ ਤੋ ਬਾਹਰ ਛੱਡ ਆੳਦੇ ਹਨ।ਜਿਹੜੀ ਕਿ ਬਹੁਤ ਮਾੜੀ ਗੱਲ ਹੈ। ਪੁਰਾਣੇ ਸਮੇ ਦੀ ਗੱਲ ਕਰੀਏ ਤਾਂ ਮੈਨੂੰ ਯਾਦ ਹੈ ਪਿੰਡਾਂ ਦੀਆਂ ਪੰਚਾਇਤਾਂ ਵੱਲੋ ਸਾਂਝੇ ਤੌਰ ਤੇ ਨਿਸਾਨੀ ਲਗਾ ਕੇ ਛੱਡੇ ਬਾਲਦ (ਸਾਨ) ਦੀ ਜਦੋ ਮੌਤ ਹੋ ਜਾਦੀ ਸੀ ਤਾਂ ਸਾਰੇ ਪਿੰਡ ਵਾਸੀ ਰਲ ਕੇ ਉਸ ਨੂੰ ਧਰਤੀ ਵਿੱਚ ਦਬਾ ਦਿੰਦੇ ਸਨ ਤਾਂ ਕਿ ਉਸ ਦੇ ਮਰੇ ਹੋਏ ਸਰੀਰ ਵਿੱਚੋਂ ਬਦਬੂ ਨਾ ਆਵੇ । ਸਮੇਂ ਦੀ ਤੇਜ ਰਫਤਾਰ ਨੇ ਇਹ ਸਾਰੀਆਂ ਜਿੰਮੇਵਾਰੀਆਂ ਆਮ ਲੋਕਾਂ ਤੋਂ ਖੋ ਲਈਆਂ ਹਨ ਇਸ ਕਰਕੇ ਮੇਰੀ ਹਰ ਇੱਕ ਕਸਬੇ ਅਤੇ ਸਹਿਰ ਪੱਧਰ ਤੇ ਬਣੀਆਂ ਲੋਕਲ ਗਾਊ ਰੱਖਿਅਕ ਕਮੇਟੀਆਂ ਨੂੰ ਬੇਨਤੀ ਹੈ ਕਿ ਜੇ ਕੋਈ ਗਾਂ ਜਾਂ ਬਾਲਦ ਸੜਕ ਕਿਨਾਰੇ ਕਿਸੇ ਕਾਰਨ ਕਰਕੇ ਮਰ ਜਾਦਾਂ ਹੈ ਤਾਂ ਉਸ ਦੇ ਸੰਸਕਾਰ ਕਰਨ ਨੂੰ ਵੀ ਇੱਕ ਗਾਊ ਰੱਖਿਅਕ ਕਮੇਟੀ ਦਾ ਕਾਰਜ ਸਮਝਿਆ ਜਾਵੇ ਜੀ।

Send this to a friend