May 28, 2026 2:17 am

ਦਿੱਲੀ ਕਮੇਟੀ ਦਾ ਦਫਤਰ ਬਣਿਆ ਬਾਦਲ ਦਲ ਦੀਆਂ ਚੋਣ ਸਰਗਰਮੀਆਂ ਦਾ ਕੇਂਦਰ : ਸਰਨਾ ਭਰਾ

ਪੰਜਾਬ ਟਾਇਮਜ਼ ਵਿਸ਼ੇਸ਼
xxx ਨਵੀਂ ਦਿੱਲੀ, 12 ਮਈ – ਸ਼੍ਰੋਮਣੀ ਅਕਾਲ ਦਲ (ਦਿੱਲੀ) ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਇਸੇ ਵੇਲੇ ਸਿੱਖ ਧਾਰਮਿਕ ਸਰਗਰਮੀਆਂ ਦਾ ਕੇਂਦਰ ਘੱਟ ਤੇ ਸਿਆਸੀ ਗਤੀਵਿਧੀਆਂ ਦਾ ਅਖਾੜਾ ਵਧੇਰੇ ਦੱਸਦਿਆ ਕਿਹਾ ਕਿ ਦਿੱਲੀ ਕਮੇਟੀ ਦਾ ਦਫਤਰ ਇਸ ਵੇਲੇ ਪੂਰੀ ਤਰ੍ਹਾਂ ਇੱਕ ਸਿਆਸੀ ਪਾਰਟੀ ਅਕਾਲੀ ਦਲ ਬਾਦਲ ਦੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਕਾਰਨ ਧਾਰਮਿਕ ਸਰਗਰਮੀਆਂ ਪੂਰੀ ਤਰ੍ਹਾ ਠੱਪ ਹੋ ਕੇ ਰਹਿ ਗਈਆ ਹਨ। ਜਾਰੀ ਇੱਕ ਬਿਆਨ ਰਾਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ. ਨੇ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਵਿੱਚ ਗੁਰਦੁਆਰੇ ਦੇ ਫੰਡਾਂ ਦੀ ਦੁਰਵਰਤੋ

ਕਰਕੇ ਪੰਜਾਬ ਵਿੱਚ ਹੋਈਆ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੇ ਅੰਮ੍ਰਿਤਸਰ ਵਿੱਚ ਸਰਾਬਾਂ ਵੰਡੀਆ ਤੇ ਵਿਸ਼ੇਸ਼ ਹਲਵਾਈ ਬਿਠਾ ਕੇ ਵੰਨ ਸੁਵੰਨੇ ਪਕਵਾਨ ਬਣਵਾ ਕੇ ਗੁਰੂ ਕੇ ਲੰਗਰ ਦੀ  ਰਸਦ ਦੀ ਦੁਰਵਰਤੋ ਕੀਤੀ ਹੈ ਉਸ ਦੀ ਮਿਸਾਲ ਹੋਰ ਕਿਧਰੇ ਨਹੀ ਮਿਲਦੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜਦੀਆ ਸੰਗਤਾਂ ਦੀ ਸਹੂਲਤ ਲਈ ਬਣਾਇਆ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਇਥੇ ਕਿਸੇ ਵੀ ਸ਼ਰਧਾਲੂ ਨੂੰ ਇਥੇ ਵੜਣ ਨਹੀ ਦਿੱਤਾ ਗਿਆ ਜਿਸ ਨਾਲ ਜਿਥੇ ਸ਼ਰਧਾਲੂਆ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਦਿੱਲੀ ਕਮੇਟੀ ਦਾ ਮਾਲੀ ਨੁਕਸਾਨ ਵੀ ਹੋਇਆ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਕਰੀਬ 300 ਮੁਲਾਜਮਾਂ , ਆਰ.ਐੱਸ.ਐੱਸ. ਦੇ ਕਾਰਕੁੰਨਾਂ, ਅਕਾਲੀ ਦਲ ਬਾਦਲ ਦੇ ਸ਼ਰਾਬੀ ਕਬਾਬੀ ਵਰਕਰਾਂ ਤੇ ਇਸੇ ਹੀ ਕੈਟਾਗਰੀ ਵਿੱਚ ਸ਼ਾਮਲ ਸਿਆਸੀ ਆਗੂਆ ਦੇ ਗੰਨਮੈਨਾਂ ਨਾਲ ਇਹ ਨਿਵਾਸ ਕਰੀਬ ਇੱਕ ਮਹੀਨਾ ਭਰਿਆ ਰਿਹਾ। ਉਹਨਾਂ ਕਿਹਾ ਕਿ ਜਦੋ ਦਿੱਲੀ ਕਮੇਟੀ ਦੀ ਸੇਵਾ ਉਹਨਾਂ ਕੋਲ ਸੀ ਉਸ ਵੇਲੇ ਉਹਨਾਂ ਨੇ ਇਸ ਨਿਵਾਸ ਦੀ ਉਸਾਰੀ ਕਰਵਾਈ ਸੀ ਅਤੇ ਰਿਹਾਇਸ਼ ਲਈ ਪੁੱਜੇ ਸ਼ਰਧਾਲੂਆ ਲਈ ਵਿਸ਼ੇਸ਼ ਲੰਗਰ ਨਹੀ  ਸਗੋਂ ਸਿਰਫ ਇੱਕ ਕੰਨਟੀਨ ਦੀ ਵਿਵਸਥਾ ਕੀਤੀ ਸੀ ਤਾਂ ਕਿ ਸ਼ਰਧਾਲੂ ਉਥੋ ਚਾਹ ਪਾਣੀ ਤੇ ਖਾਣ ਪੀਣ ਦੀਆ ਵਸਤਾਂ ਲੈ ਸਕਣ। ਉਹਨਾਂ ਕਿਹਾ ਕਿ ਲੰਗਰ ਲਗਾਉਣ ਦੀ ਉਥੇ ਕੋਈ ਵਿਵਸਥਾ ਨਹੀ ਪਰ ਮਨਜੀਤ ਸਿੰਘ ਜੀ. ਕੇ. ਨੇ  ਜਿਸ ਤਰੀਕੇ ਨਾਲ  ਗੁਰੂ ਕੇ ਲੰਗਰ ਦੇ ਸੰਕਲਪ ਨੂੰ ਵਿਗਾੜ ਕੇ ਪੇਸ਼ ਕੀਤਾ ਉਸ ਦੀ ਮਿਸ਼ਾਲ ਹੋਰ ਕਿਧਰੇ ਨਹੀ ਮਿਲਦੀ। ਉਹਨਾਂ ਕਿਹਾ ਕਿ ਇਹੋ ਕੁਝ ਹੀ ਇਹਨਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਵੀ ਕੀਤਾ ਸੀ ਜਦੋਂ ਦਿੱਲੀ ਕਮੇਟੀ ਵਿੱਚ ਜਨਰਲ ਸਕੱਤਰ ਤੇ ਬਾਦਲ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਸਮੇਤ ਤਿੰਨ ਹੋਰ ਅਕਾਲੀਆ ਨੇ ਚੋਣ ਲੜੀ ਸੀ। ਉਹਨਾਂ ਕਿਹਾ ਕਿ ਚੋਣਾਂ ਸਮੇਂ 30 ਦਿੱਲੀ ਕਮੇਟੀ ਦੇ ਵਹੀਕਲ ਵੀ ਬਾਦਲ ਤੇ ਭਾਜਪਾ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਲੱਗੇ ਰਹੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਸਿਆਸੀ ਸਰਗਰਮੀਆ ਵਿੱਚ ਭਾਗ ਲੈਣ ਦੀ ਕੋਈ ਸੀਮਾ ਹੁੰਦੀ ਹੈ ਪਰ ਇਹਨਾਂ  ਨੇ ਸਾਰੀਆ ਸੀਮਾਵਾਂ ਤੋੜਦਿਆ ਧਰਮ ਨੂੰ ਤਿਲਾਂਜਲੀ ਦੇ ਦਿੱਤੀ ਹੈ ਤੇ ਸਿਆਸੀ ਸਰਗਰਮੀਆ ਵਿੱਚ ਵੱਧ ਚੜ ਕੇ ਭਾਗ ਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ਼ ਧਿਰ ਨੇ ਸੰਗਤਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਕਾਰਜਭਾਰ ਸੰਭਾਲਦਿਆ ਹੀ 15 ਦਿਨਾਂ ਦੇ ਅੰਦਰ ਅੰਦਰ ਸਰਨਿਆ ਵੱਲੋ ਕੀਤੀਆ ਗਈਆ ਧਾਂਦਲੀਆ ਦਾ ਲੇਖਾ ਜੋਖਾ ਕਰਨਗੇ ਪਰ ਅੱਜ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਮਨਜੀਤ ਸਿੰਘ ਜੀ.ਕੇ. ਤੇ ਉਸ ਦੇ ਸਾਥੀ ਇੱਕ ਪੈਸੇ ਦੀ ਵੀ ਹੇਰਾਫੇਰੀ ਸਾਬਤ ਨਹੀ ਕਰ ਸਕੇ ਕਿਉਂਕਿ ਕੁਝ ਹੁੰਦਾ ਤਾਂ ਉਹ ਪੇਸ਼ ਕਰਦੇ। ਉਹਨਾਂ ਕਿਹਾ ਕਿ ਇਸੇ ਤਰ੍ਹਾ ਇਹਨਾਂ ਨੇ ਬੜੀ ਕਾਵਾਂਰੌਲੀ ਪਾਈ ਸੀ ਕਿ ਬਾਲ ਸਾਹਿਬ ਗੁਰੂਦੁਆਰਾ ਵਿਖੇ ਬਣ ਰਹੇ ਹਸਪਤਾਲ ਨੂੰ ਸਰਨੇ ਵੇਚ ਕੇ ਖਾ ਗਏ ਹਨ ਅਤੇ ਬੰਗਲਾ ਸਾਹਿਬ ਦੀ ਪਾਰਕਿੰਗ ਵੀ ਸਰਨਿਆ ਨੇ ਵੇਚ ਦਿੱਤੀ ਹੈ ਪਰ ਇਸ ਸਬੰਧੀ ਇਹ ਕੋਈ ਵੀ ਤੱਥ ਅੱਜ ਤੱਕ ਸੰਗਤਾਂ ਸਾਹਮਣੇ ਪੇਸ਼ ਨਹੀ ਕਰ ਸਕੇ। ਉਹਨਾਂ ਕਿਹਾ ਕਿ ਇਹਨਾਂ ਬਾਦਲ ਦਲੀਆ ਦੇ ਝੂਠ  ਪੂਰੀ ਤਰ੍ਹਾ ਬੇਨਕਾਬ ਹੋ ਚੁੱਕਾ ਹੈ ਅਤੇ ਇਹ ਹੁਣ ਪ੍ਰਬੰਧ ਕਰਨ ਦੇ ਕਾਬਲ ਨਹੀ ਰਹੇ ਜਿਸ ਕਰਕੇ ਇਹ ਅੱਕੀ ਪਲਾਹੀ ਹੱਥ ਮਾਰ ਕੇ ਹੀ ਆਪਣਾ ਡੰਗ ਟੱਪਾ ਰਹੇ ਹਨ।
ਵਿਦੇਸ਼ੀ ਦੌਰਿਆ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ ਧਿਰ ਕੀ ਇਹ ਦੱਸਣ ਦੀ ਕ੍ਰਿਪਾਲਤਾ ਕਰੇਗੀ ਕਿ ਉਹਨਾਂ ਨੇ ਇਟਲੀ, ਫਰਾਂਸ ਤੇ ਇੰਗਲੈਂਡ ਦੇ ਦੌਰੇ ਕਿਸ ਦੇ ਇਸ਼ਾਰਿਆ ’ਤੇ ਕਿਸ ਮਕਸਦ ਲਈ ਕੀਤੇ ਸਨ ਅਤੇ ਇਹਨਾਂ ਦੌਰਿਆ ਦਾ ਸਿੱਖ ਪੰਥ ਨੂੰ ਕੀ ਫਾਇਦਾ ਹੋਇਆ ਹੈ?  ਕੀ ਇਹਨਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਕਮੇਟੀ ਦੀ ਗੋਲਕ ਦੀ ਮਾਇਆ ਦੀ ਦੁਰਵਰਤੋ ਕਰਕੇ ਹਵਾਈ ਟਿਕਟਾਂ ਨਹੀ ਖਰੀਦੀਆ?  ਉਹਨਾਂ ਕਿਹਾ ਕਿ ਗੋਲਕ ਦੀ ਮਾਇਆ ਸੰਗਤਾਂ ਵੱਲੋ ਐਸ਼ਪ੍ਰਸਤੀ ਕਰਨ ਲਈ ਨਹੀ ਗੁਰਧਾਮਾਂ ਦੇ ਵਿਕਾਸ ਲਈ ਹੀ ਗੁਰੂ ਦੇ ਸਨਮੁੱਖ ਭੇਂਟ ਕੀਤੀ ਜਾਂਦੀ ਹੈ ਜਿਸ ਦਾ ਸਬੂਤ ਇਹਨਾਂ ਦਾ ਆਪਣਾ ਇੱਕ ਮੈਂਬਰ ਗੁਰਲਾਡ ਸਿੰਘ ਜਿਸ ਨੇ ਅਕਾਲੀ ਦਲ ਬਾਦਲ ਤੋ ਵੀ ਅਸਤੀਫਾ ਦੇ ਕੇ ਧਾਂਦਲੀਆ ਦੇ ਵੀ ਸੰਗੀਨ ਦੋਸ਼ ਲਗਾਏ ਹਨ।
ਸ. ਸਰਨਾ ਨੇਕਿਹਾ ਕਿ ਵੱਖ ਵੱਖ ਵਿਦਿਅਕ ਸੰਸਥਾ ਤੇ ਦਿੱਲੀ ਕਮੇਟੀ ਦੇ ਮੁਲਾਜਮਾਂ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸਨ ਅੱਜ ਤੱਕ ਉਹ ਵੀ ਪੂਰੇ ਨਹੀ ਕੀਤੇ ਜਿਸ ਕਾਰਨ ਮੁਲਾਜਮਾਂ ਨੂੰ ਸੜਕਾਂ ’ਤੇ ਆਉਣਾ ਪਿਆ ਹੈ। ਉਹਨਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਜਿਹਨਾਂ ਦਾ ਇੱਕ ਮਿਆਰ ਹੁੰਦਾ ਸੀ ਤੇ ਗੈਰ ਸਿੱਖ ਵੀ ਇਹਨਾਂ ਸੰਸਥਾਵਾਂ ਵਿੱਚ ਦਾਖਲਾ ਮਿਲਣ ਤੇ ਤਸੱਲੀ ਪ੍ਰਗਟ ਕਰਦੇ ਸਨ ਪਰ ਅੱਜ ਸੁਚੱਜੇ ਪ੍ਰਬੰਧ ਦੀ ਘਾਟ ਕਾਰਨ ਇਹਨਾਂ ਸੰਸਥਾਵਾਂ ਦਾ ਮਿਆਰ ਵੀ ਇੰਨਾ ਹੇਠਾ ਡਿੱਗ ਗਿਆ ਹੈ ਕਿ ਬੱਚੇ ਫੇਲ ਹੋ ਰਹੇ ਹਨ ਅਤੇ ਮਿਆਰੀ ਤੇ ਯੋਗਤਾ ਵਾਲੇ ਟੀਚਰ ਭਰਤੀ ਕਰਨ ਦੀ ਬਜਾਏ ਬੋਲੀ ਲਗਾ ਕੇ ਅਧਿਆਪਕਾਂ ਦੀ ਭਰਤੀ ਵੀ ਲੋੜ ਤੋਂ ਵੱਧ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੁਰਦੁਆਰੇ ਜਿਹੜੇ ਸੰਗਤਾਂ ਦੀ ਆਸਥਾ ਦਾ ਕੇਂਦਰ ਹੁੰਦੇ ਦਾ ਬੱਜਟ ਕਦੇ ਵੀ ਘਾਟੇ ਵਿੱਚ ਨਹੀ ਹੁੰਦਾ ਜਦ ਕਿ ਇਹਨਾਂ ਦਾ ਬੱਜਟ 11 ਮਹੀਨਿਆ ਦੇ ਸਮੇਂ ਦੌਰਾਨ ਹੀ ਸਾਢੇ ਚਾਰ ਕਰੋੜ ਰੁਪਏ ਘਾਟੇ ਵਿੱਚ ਚਲਾ ਗਿਆ ਹੈ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਕਮੇਟੀ ਵਿੱਚ ਸਭ ਅੱਛਾ ਨਹੀ ਹੈ।

Send this to a friend