April 22, 2026 6:19 pm

ਲਾਪਤਾ ਬੱਚੇ ਦੀ ਮਿਲੀ ਲਾਸ਼-ਜਾਨਵਰਾਂ ਨੇ ਨੋਚਿਆ ਬੱਚੇ ਦਾ ਚਿਹਰਾ

ਲੁਧਿਆਣਾ, 11 ਅਗਸਤ (ਜਸਪਾਲ ਅਰੋੜਾ)- ਥਾਣਾ ਜਮਾਲਪੁਰ ਦੇ ਇਲਾਕੇ ਬੇਅੰਤ ਕਲੋਨੀ ਤੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਬੱਚੇ ਦੀ ਲਾਸ਼ ਐਤਵਾਰ ਸਵੇਰੇ ਪੁਲਸ ਨੇ ਉਸ ਦੇ ਘਰ ਦੀ ਕੁਝ ਦੂਰੀ ਤੋਂ ਬਰਾਮਦ ਕੀਤੀ ਹੈ ਮ੍ਰਿਤਕ ਬੱਚੇ ਦੇ ਅਤੇ ਕੰਨ ਅਤੇ ਨੱਕ ਕਿਸੇ ਜਾਨਵਰ ਨੇ ਬੁਰੀ ਤਰ੍ਹਾਂ ਨੋਚੇ ਹੋਏ ਸਨ ਘਟਨਾ ਦੀ ਸੂਚਨਾ ਮਿਲਦੇ ਹੀ ਏ ਡੀ ਸੀ ਪੀ 4 ਅਜਿੰਦਰ ਸਿੰਘ ਏ ਸੀ ਪੀ ਹੈਡ ਕਵਾਟਰ ਮਨੋਜ ਕੁਮਾਰ ਥਾਣਾ ਜਮਾਲਪੁਰ ਮੁਖੀ ਹਰਜਿੰਦਰ ਸਿੰਘ ਮੁੰਡਿਆਂ ਚੌਕੀ ਮੁਖੀ ਹਰਭਜਨ ਸਿੰਘ ਸੀ ਆਈ ਏ 2 ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਗਈਆਂ ਮ੍ਰਿਤਕ ਬਚੇ ਦੀ ਪਹਿਚਾਣ ਬੇਅੰਤ ਕਲੋਨੀ ਨਿਵਾਸੀ 20 ਸਾਲਾਂ ਰਾਜਿੰਦਰ ਕੁਮਾਰ ਪੁੱਤਰ ਦੀਪਕ ਕੁਮਾਰ ਵਜੋਂ ਹੋਈ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਪਿਤਾ ਦੀਪਕ ਨੇ ਪੁਲਸ ਨੂੰ ਬਿਆਨ ਲਿਖਵਾਏ ਕਿ ਉਸ ਦਾ ਲੜਕਾ ਰਜਿੰਦਰ ਨਸ਼ਾ ਕਰਨ ਦਾ ਆਦਿ ਸੀ ਪਿਛਲੇ ਕੁਝ ਸਮੇਂ ਤੋਂ ਉਸ ਦੇ ਲੜਕੇ ਦਾ ਹੁਸ਼ਿਆਰ ਪੁਰ
ਵਿਖੇ ਨਸ਼ਾ ਕੇਂਦਰ ਚ ਇਲਾਜ ਚ ਚੱਲ ਰਿਹਾ ਸੀ ਅਤੇ ਉਹ ਹਜੇ 8 ਤਰੀਕ ਨੂੰ ਘਰ ਆਇਆ ਸੀ ਜਦੋਂ ਉਹ ਘਰ ਪਹੁੰਚਿਆ ਤਾਂ ਘਰੇ ਪਰਵਾਰਿਕ ਮੈਬਰ ਕੰਮ ਤੇ ਗਏ ਹੋਣ ਚਲਦੇ ਓਹਨਾ ਦਾ ਲੜਕਾ ਰਾਜਿੰਦਰ ਸ਼ੱਕੀ ਹਲਾਤਾਂ ਚ ਘਰੋਂ ਲਾਪਤਾ ਹੋ ਗਿਆ ਮ੍ਰਿਤਕ ਦੇ ਪਿਤਾ ਦੀਪਕ ਅਨੁਸਾਰ ਓਹਨਾ ਆਪਣੇ ਲੜਕੇ ਰਾਜਿੰਦਰ ਕੁਮਾਰ ਨੂੰ ਆਸ ਪਾਸ ਰਿਸਤੇਦਾਰਾ ਦੇ ਕਾਫ਼ੀ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਚਲਿਆ ਮ੍ਰਿਤਕ ਦੇ ਪਿਤਾ ਦੀਪਕ ਅਨੁਸਾਰ ਓਹਨਾ ਨੂੰ ਸਵੇਰੇ ਮੁੰਡਿਆਂ ਚੌਕੀ ਦੀ ਪੁਲਸ ਨੇ ਦੱਸਿਆ ਕਿ ਉਸ ਦੇ ਲੜਕੇ ਰਾਜਿੰਦਰ ਕੁਮਾਰ ਦੀ ਲਾਸ਼ ਸੁੰਦਰ ਨਗਰ ਚੌਕ ਚ ਪਈ ਹੈ ਉਹ ਤੁਰੰਤ ਮੌਕੇ ਤੇ ਪਹੁੰਚਿਆ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਫਿਲਹਾਲ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਪਰੰਤੂ ਥਾਣਾ ਮੁਖੀ ਹਰਜਿੰਦਰ ਸਿੰਘ ਅਤੇ ਏ ਡੀ ਸੀ ਪੀ 4 ਅਜਿੰਦਰ ਸਿੰਘ ਦਾ ਕਹਿਣਾ ਸੀ ਕਿ ਕਤਲ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਬਚੇ ਦੀ ਮੌਤ ਲਗਦਾ ਨਸ਼ੇ ਦੀ ਓਵਰ ਡੋਜ ਨਾਲ ਹੋਈ ਲਗਦੀ ਹੈ ਮੌਤ ਹੋਣ ਤੋਂ ਬਾਅਦ ਲਗਦਾ ਅਵਾਰਾ ਕੁਤੇ ਬੱਚੇ ਦੇ ਚੇਹਰੇ ਨੂੰ ਬੁਰੀ ਤਰ੍ਹਾਂ ਨੋਚ ਗਏ ਹੋਣਗੇ ਸਿਵਲ ਹਸਪਤਾਲ ਦੇ ਡਾਕਟਰਾ ਦਾ ਵੀ ਇਹੀ ਕਹਿਣਾ ਹੈ।

Send this to a friend