ਗੋਪੇਸ਼ਵਰ, 10 ਮਈ (ਪੀ.ਟੀ.ਬਿਊਰੋ)-ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਇੱਕ ਨਿੱਜੀ ਬੱਸ ਦੇ ਡੂੰਘੀ ਖਾਈ ’ਚ ਡਿੱਗ ਜਾਣ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ ਸੱਤ ਹੋਰ ਲੋਕ ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਇੱਥੇ ਦੱਸਿਆ ਕਿ ਦੁਰਘਟਨਾ ਇੰਨੀ ਭਿਆਨਕ ਸੀ ਕਿ ਬੱਸ ਡਿੱਗਣ ਤੋਂ ਬਾਅਦ ਟੁਕੜੇ ਟੁਕੜੇ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਬੱਸ ਰਿਸ਼ਿਕੇਸ਼ ਤੋਂ ਘਾਟ ਜਾ ਰਹੀ ਸੀ ਲੇਕਿਨ ਜਦੋਂ ਉਹ ਆਪਣੀ ਮੰਜ਼ਿਲ ਤੋਂ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸੀ ਤਾਂ ਦੁਪਹਿਰ ਕਰੀਬ ਪੌਣੇ ਇੱਕ ਵਜੇ ਉਹ 300 ਮੀਟਰ ਡੂੰਘੀ ਖਾਈ ’ਚ ਡਿੱਗ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸ ’ਚ ਸਵਾਰ ਕਈ ਯਾਤਰੀ ਅਜੇ ਵੀ ਲਾਪਤਾ ਹਨ। ਉਨ੍ਹਾਂ ਦਾ ਪਤਾ ਲਗਾਉਣ ਲਈ ਤਲਾ
ਸ਼ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਤਲਾਸ਼ੀ ਤੇ ਬਚਾਅ ਦਲਾਂ ਨੇ ਸੱਤ ਜ਼ਖ਼ਮੀ ਮੁਸਾਫਰਾਂ ਨੂੰ ਨੁਕਸਾਨੀ ਗਈ ਬੱਸ ਦੇ ਬਚੇ ਖੁਚੇ ਹਿੱਸਿਆਂ ਤੋਂ ਬਾਹਰ ਕੱਢਿਆ। ਬੱਸ ’ਚ ਸਵਾਰ ਜ਼ਿਆਦਾਤਰ ਯਾਤਰੀ ਘਾਟ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।