April 23, 2026 12:27 am

ਅੱਤਵਾਦੀ ਕੈਂਪਾਂ ਖ਼ਿਲਾਫ਼ ਭਰੋਸੇਯੋਗ ਕਾਰਵਾਈ ਕਰੇ ਪਾਕਿਸਤਾਨ : ਭਾਰਤ

ਨਵੀਂ ਦਿੱਲੀ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ‘ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪਾਕਿਸਾਨ ‘ਚ 40 ਅੱਤਵਾਦੀ ਕੈਂਪਾਂ ਦੀ ਮੌਜੂਦਗੀ ਤੋਂ ਬਾਅਦ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੇ ਪੀ.ਐੱਮ. ਨੇ ਅੱਤਵਾਦੀ ਕੈਂਪਾਂ ਦੀ ਹਾਜ਼ਰੀ ਦੀ ਗੱਲ ਮਨਜ਼ੂਰ ਕੀਤੀ ਹੈ। ਇਸ ਤੱਥ ਲਈ ਅੱਤਵਾਦੀਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ ਤੇ ਲੜਨ ਲਈ ਕਸ਼ਮੀਰ ਭੇਜਿਆ ਜਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ‘ਚ ਚੱਲਣ ਵਾਲੇ ਅੱਤਵਾਦੀ ਕੈਂਪਾਂ ਖ਼ਿਲਾਫ਼ ਭਰੋਸੇਯੋਗ ਕਾਰਵਾਈ ਕਰੇ।

Send this to a friend