ਮੋਰਿੰਡਾ, 24 ਜੁਲਾਈ (ਕਰਨੈਲਜੀਤ)- ਮੋਰਿੰਡਾ ਸ਼ਹਿਰ ਦੇ ਨੋਜਵਾਨਾ ਦੀ ਚਿਰਾਂ ਤੋਂ ਚਲੀ ਆ ਰਹੀ ਮੰਗ ਨੂੰ ਉਸ ਸਮੇਂ ਬੂਰ ਪੈਂਦਾ ਨਜ਼ਰੀ ਆਇਆ ਜਦੋਂ ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਨਗਰ ਕੋਂਸਲ ਮੋਰਿੰਡਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਮੋਰਿੰਡਾ ਵਿਖੇ ਬਣਨ ਵਾਲੇ ਖੇਡ ਸਟੇਡੀਅਮ ਦਾ ਅੱਜ ਨੀਹ ਪੱਥਰ ਰੱਖਣਗੇ।ਬਾਜਵਾ ਨੇ ਦੱਸਿਆ ਕਿ ਸਹਿਰ ਵਾਸੀ ਨੌਜਵਾਨਾਂ ਦੀ ਮੰਗ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਵਿਧਾਨ ਸਭਾ ਵੋਟਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਮੋਰਿੰਡਾ ਵਿਖੇ ਖੇਡ ਸਟੇਡੀਅਮ ਬਣਾਉਣ ਜਾ ਰਹੇ ਹਨ। ਪ੍ਰਧਾਨ ਬਾਜਵਾ ਨੇ ਦੱਸਿਆ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਇਲਾਵਾ ਸ਼ਹਿਰ ਵਿੱਚ ਹੋਣ ਵਾਲੇ ਹੋਰ ਵਿਕਾਸ ਕਾਰਜ਼ਾ ਦੇ ਨੀਹ ਪੱਥਰ ਵੀ ਰੱਖਣਗੇ।